07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬਿਜਲੀ ਨਿਗਮ ਦੇ ਟੈਂਡਰਾਂ ਤੇ ਮੋਬਾਈਲ ਘੁਟਾਲੇ ਦੀ ਜਾਂਚ ਕਰਵਾਈ ਜਾਵੇ : ਬੱਲਪੁਰੀਆ

Ad Position 21
No active advertisement
ਅਜੀਤ ਡੈਸਕ 10-07-2026
ਬਟਾਲਾ, 9, ਜੁਲਾਈ (ਸਤਿੰਦਰ ਸਿੰਘ)- ਇੰਪਲਾਈਜ਼ ਫੈਡਰੇਸ਼ਨ ਚਾਹਲ ਵਲੋਂ ਬਿਜਲੀ ਨਿਗਮ ’ਚ ਮੋਬਾਇਲ ਖਰੀਦ ਘੁਟਾਲਾ, ਟੈਂਡਰ ਘੁਟਾਲਾ ਤੇ ਹਰ ਪੱਧਰ ਤੇ ਫੈਲੇ ਭ੍ਰਿਸਟਾਚਾਰ ਦੀ ਸੀ.ਬੀ.ਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਜਥੇਬੰਦੀ ਦੇ ਸੁਬਾਈ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆ ਤੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ 16 ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਸੱਦੇ ਨੂੰ ਲਾਗੂ ਕਰਨ ਲਈ ਜਥੇਬੰਦੀ ਨੇ ਸੁਬਾਈ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀ, ਮਹਿੰਗਾਈ ਭੱਤੇ ਬਾਰੇ ਸਰਕਾਰ ਹਠਧਰਮੀ ਧਾਰਨ ਕਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਪ੍ਰਬੰਧਨ ਵਲੋਂ ਮੰਗਾਂ ਨਾ ਮੰਨਣ ਵਿਰੁੱਧ 14 ਜੁਲਾਈ ਨੂੰ ਸਮੱਚੇ ਪੰਜਾਬ ਦੀਆਂ ਸਬ ਡਵੀਜ਼ਨਾ, ਹਾਈਡਲ ਦਫਤਰਾ, ਥਰਮਲ ਪਲਾਟਾ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੈਲੀਆਂ, 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸਾਲ ਪ੍ਰਦਰਸਨ ਤੇ 21 ਤੇ 22 ਜੁਲਾਈ ਨੂੰ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਤੇ ਜਾਣਗੇ ਤੇ ਪੈਨਸ਼ਨਰ ਗ੍ਰਿਫਤਾਰੀਆਂ ਦੇਣਗੇ। ਵਰਕ ਟੂ ਰੂਲ ਪਹਿਲਾ ਦੀ ਤਰਾਂ ਹੀ ਜਾਰੀ ਰਹੇਗਾ। ਮੀਟਿੰਗ ਵਿਚ ਦਰਸ਼ਨ ਸਿੰਘ ਰਾਜੀਆ, ਰਘਬੀਰ ਸਿੰਘ ਘੱਗਾ,ਹਰੀ ਸਿੰਘ ਪਾਤੜਾ,ਦਰਸ਼ਨ ਸਿੰਘ,ਰਿਸੂ ਅਰੋੜਾ, ਪਰਤਾਪ ਸਿੰਘ,ਗੁਰਦੀਪ ਸਿੰਘ ਬੋਲੜਕਲਾ ਅਤੇ ਅਜੀਤ ਸਿੰਘ ਮੋਲਵੀਵਾਲਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਵਲੋਂ ਭਗਵਾਨ ਪਰਸ਼ੂਰਾਮ ਦੀ ਮੂਰਤੀ ਦੀ ਸਥਾਪਨਾ ਕੀਤੀ *ਹਲਕਾ ਇੰਚਾਰਜ ਰਮਨ ਬਹਿਲ ਤੇ ਚੇਅਰਮੈਨ ਰਾਜੀਵ... ਅਗਲੀ ਖ਼ਬਰ ਮਨਰਾਜ ਛੀਨਾ ਦੇ ਦਫ਼ਤਰ ਵਿਖੇ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24
No active advertisement