ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਨਵਰੂਪ ਨਗਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਭਰਵੀਂ ਮੀਟਿੰਗ

Ad Position 21
No active advertisement
ਅਜੀਤ ਡੈਸਕ 14-07-2026
ਬਟਾਲਾ, 13 ਜੁਲਾਈ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਵੱਡੀ ਮੀਟਿੰਗ ਜਰਨੈਲ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਨਵਰੂਪ ਨਗਰ ਵਿਖੇ ਹੋਈ, ਜਿਸ ’ਚ ਪ੍ਰਿਥੀਪਾਲ ਸਿੰਘ ਬਟਾਲਾ ਮੈਂਬਰ ਕੋਰ ਕਮੇਟੀ ਤੇ ਹਲਕਾ ਇੰਚਾਰਜ ਬਟਾਲਾ, ਬੀਬੀ ਅਮਨਦੀਪ ਕੌਰ ਰੰਧਾਵਾ ਮੀਤ ਪ੍ਰਧਾਨ ਮਹਿਲਾ ਵਿੰਗ ਪੰਜਾਬ, ਮਨਜਿੰਦਰ ਸਿੰਘ ਬੱਲ ਪ੍ਰਧਾਨ ਦਿਹਾਤੀ ਗੁਰਦਾਸਪੁਰ, ਬੀਬੀ ਸਰਬਜੀਤ ਕੌਰ ਕਾਰਜਕਾਰਨੀ ਮੈਂਬਰ, ਸਤਿੰਦਰਜੀਤ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ, ਗੁਰਦੇਵ ਸਿੰਘ ਸ਼ਾਹੀ, ਦਲਬੀਰ ਸਿੰਘ ਫਤੇਨੰਗਲ, ਜੱਜ ਵੋਹਰਾ, ਸਤਨਾਮ ਸਿੰਘ ਉਘੇ ਕਵੀਸ਼ਰ, ਖੁਸ਼ਕਰਨ ਸਿੰਘ ਹੇਅਰ, ਮਨਵਿੰਦਰ ਸਿੰਘ ਪ੍ਰਿੰਸ ਦਕੋਹਾ, ਹਰਪ੍ਰੀਤ ਸਿੰਘ ਹੀਰਾ, ਜਤਿੰਦਰ ਸਿੰਘ ਭੱਟੀ, ਬਲਵਿੰਦਰ ਸਿੰਘ ਗਾਂਧੀ ਕੈਂਪ, ਯੂਥ ਆਗੂ ਗੁਰਤੇਜ ਸਿੰਘ ਹੇਅਰ, ਗੁਰਦੀਪਕ ਸਿੰਘ, ਦਿਲਬਾਗ ਸਿੰਘ ਗੋਬਿੰਦ ਨਗਰ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਮੰਗਲ ਸਿੰਘ ਉਮਰਪੁਰਾ, ਦਲਜੀਤ ਸਿੰਘ, ਹਰਮੀਤ ਸਿੰਘ, ਬੀਬੀ ਬਲਜੀਤ ਕੌਰ ਖਾਲਸਾ, ਬੀਬੀ ਕਵਲਪ੍ਰੀਤ ਕੌਰ ਖਤੀਬ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੇਵਾਦਾਰਾਂ ਨੇ ਭਾਗ ਲਿਆ। ਇਸ ਮੌਕੇ ਸ: ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਪੰਜਾਬ ਤੇ ਪੰਥ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਧਿਰ ਬਣਨ ਦੀ ਲੋੜ ਹੈ। ਸਾਡਾ ਫਰਜ਼ ਬਣਦਾ ਹੈ ਕਿ ਨੌਜਵਾਨੀ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਤਾਕਤ ਵਧਾਈਏ। ਬੀਬੀ ਰੰਧਾਵਾ ਨੇ ਕਿਹਾ ਕਿ ਨਸ਼ਿਆਂ ਸਮੇਤ ਸਾਰੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਹੀ ਇਕੋ-ਇਕ ਆਸ ’ਤੇ ਉਮੀਦ ਹੈ। ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਬਹੁਤ ਵੱਡੀ ਹਵਾ ਚੱਲ ਰਹੀ ਹੈ ਤੇ ਲੋਕ ਧੜਾਧੜ ਪਾਰਟੀ ਨਾਲ ਜੁੜ ਰਹੇ ਹਨ। ਪੰਜਾਬ ਨੂੰ ਯੋਗ, ਦਲੇਰ ਅਤੇ ਦੂਰਅੰਦੇਸ਼ ਨੌਜਵਾਨ ਆਗੂ ਮਿਲਿਆ ਹੈ, ਇਸ ਨੂੰ ਸੰਭਾਲੋ। ਉਨ੍ਹਾਂ ਕਿਹਾ ਕਿ ਪੰਥ ਨੂੰ ਯੋਗ ਅਗਵਾਈ ਭਾਈ ਅੰਮ੍ਰਿਤਪਾਲ ਸਿੰਘ ਹੀ ਦੇ ਸਕਦਾ ਹੈ ਅਤੇ ਪੰਜਾਬ ਵਿਚ ਭਾਈਚਾਰਕ ਸਾਂਝ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੀ ਬਣਾ ਸਕਦੀ ਹੈ। ਜਰਨੈਲ ਸਿੰਘ ਮੱਲ੍ਹੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਸਰਪੰਚ ਮਨਜੀਤ ਸਿੰਘ ਨੇ ਨਿਭਾਈ। ਇਸ ਮੌਕੇ ਬੀਬੀ ਪ੍ਰਭਜੋਤ ਕੌਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ’ਚ ਜਗਜੀਤ ਕੌਰ, ਸੁਖਰਾਜ ਕੌਰ, ਜਸਬੀਰ ਕੌਰ, ਹਰਜੀਤ ਕੌਰ, ਨਰਿੰਦਰ ਕੌਰ, ਅਮਨਦੀਪ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਪ੍ਰਭਜੋਤ ਕੌਰ, ਸੁਖਪ੍ਰੀਤ ਕੌਰ, ਰਾਜਵੰਤ ਕੌਰ, ਅਮਰਜੀਤ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ, ਰਾਜਵਿੰਦਰ ਕੌਰ, ਕਵਲਜੀਤ ਕੌਰ, ਨਵਜੋਤ ਸਿੰਘ ਮੱਲ੍ਹੀ, ਪ੍ਰਭਜੀਤ ਸਿੰਘ ਗੌਂਸਪੁਰ, ਬਲਕਾਰ ਸਿੰਘ, ਸੂਬੇਦਾਰ ਲਖਬੀਰ ਸਿੰਘ, ਨਿਰਮਲ ਸਿੰਘ ਚੀਮਾ, ਲਖਵਿੰਦਰ ਸਿੰਘ, ਅਵਤਾਰ ਸਿੰਘ, ਮੁਸ਼ਤਾਕ, ਕਰਨਪ੍ਰੀਤ ਸਿੰਘ, ਅਭੀਸੇਕ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੀ ਵਿਦਿਆਰਥਣ ਸੋਨ ਤਗਮੇ ਨਾਲ ਸਨਮਾਨਿਤ ਅਗਲੀ ਖ਼ਬਰ ਪਿੰਡ ਰਮਦਾਸਪੁਰ ਵਿਖੇ ਕੀਰਤਨ ਤੇ ਢਾਡੀ ਦਰਬਾਰ ਸਮਾਗਮ ਕਰਵਾਇਆ
Ad Position 24
No active advertisement