ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੀ ਵਿਦਿਆਰਥਣ ਸੋਨ ਤਗਮੇ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 14-07-2026
ਬਟਾਲਾ, 13 ਜੁਲਾਈ (ਸਤਿੰਦਰ ਸਿੰਘ)-2 ਦਹਾਕਿਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣਿਆ ਕਾਲਜ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਆਪਣੀਆਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਇਲਾਕੇ ਵਿਚ ਪ੍ਰਸਿੱਧ ਹੈ। ਕਾਲਜ ਦੇ ਵਿਦਿਆਰਥੀ ਵਿਦਿਅਕ ਤੇ ਹੋਰ ਖੇਤਰਾਂ ਵਿਚ ਬਹੁਮੁੱਲੀਆਂ ਪ੍ਰਾਪਤੀਆਂ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਹਨ। ਸਾਲ 2024 ਵਿਚ ਬੀ.ਐੱਡ. ਦੀ ਵਿਦਿਆਰਥਣ ਮਦੀਹਾ ਸਹਿਦੇਵ ਨੇ ਯੂਨੀਵਰਸਿਟੀ ਨਤੀਜਿਆਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਤਿਹਾਸ ਰਚਿਆ। 12 ਜੁਲਾਈ 2026 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਕਰਵਾਈ ਗਈ 51ਵੀਂ ਕਨਵੋਕੇਸ਼ਨ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੀ ਇਸ ਵਿਦਿਆਰਥਣ ਨੂੰ ਸੋਨ ਤਮਗਾ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਲਜ ਦੇ ਵਿਦਿਆਰਥੀ ਹਮੇਸ਼ਾਂ ਹੀ ਯੂਨੀਵਰਸਿਟੀ ਨਤੀਜਿਆਂ ’ਚੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕਰਦੇ ਹਨ। ਮਦੀਹਾ ਸਹਿਦੇਵ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ ਛੀਨਾ, ਡਾਇਰੈਕਟਰ ਪੰਥਦੀਪ ਸਿੰਘ ਨੇ ਵਿਦਿਆਰਥਣ, ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਚੰਗੇਰੀਆਂ ਉਪਲੱਬਧੀਆਂ ਦੇ ਰਾਹ ਦਸੇਰੇ ਬਣਨ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਵਿਦਿਆਰਥਣ ਦੀ ਅਣਥੱਕ ਮਿਹਨਤ ਦੇ ਨਾਲ-ਨਾਲ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ, ਜਿਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਕਾਲਜ ਦੇ ਇਲਾਕੇ ਦਾ ਮੋਹਰੀ ਕਾਲਜ ਬਣਿਆਂ ਹੈ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਮਧੂ ਬਾਲਾ, ਅਧਿਆਪਕ ਜਸਪਿੰਦਰ ਕੌਰ, ਇੰਦਰਜੀਤ ਕੌਰ, ਕਵਲਜੀਤ ਕੌਰ, ਰਾਜਵਿੰਦਰ ਕੌਰ, ਅਨੁਰਾਧਾ, ਰਾਜਬੀਰ ਕੌਰ ਅਤੇ ਰਣਜੀਤਪਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਬਾਬਾ ਬਲਾਕ ਨਾਥ ਜੀ ਦੇ ਮੰਦਰ ਸਾਹਮਣੇ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਨਵਰੂਪ ਨਗਰ ’ਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਭਰਵੀਂ ਮੀਟਿੰਗ
Ad Position 24
No active advertisement