ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾ. ਕੇ.ਜੇ. ਸਿੰਘ ਨੇ ਸ਼ਕਤੀ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 14-07-2026
ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹਰ ਫੈਸਲਾ ਖਿੜੇ ਮੱਥੇ ਪ੍ਰਵਾਨ- ਡਾਕਟਰ ਕੇਜੇ ਸਿੰਘ
ਘੁਮਾਣ, 13 ਜੁਲਾਈ (ਬੰਮਰਾਹ/ ਬਾਵਾ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਅਬਜ਼ਰਵਰ ਡਾਕਟਰ ਕੇ.ਜੇ.ਸਿੰਘ ਵਲੋਂ ਸਾਹਿਬ ਪੈਲੇਸ ਅਠਵਾਲ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਲੋਕ ਮਿਲਣੀ ਪ੍ਰੋਗਰਾਮ ਤਹਿਤ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਮਜਬੂਤ ਦਾਵੇਦਾਰੀ ਠੋਕੀ। ਇਸ ਲੋਕ ਮਿਲਣੀ ਪ੍ਰੋਗਰਾਮ ਤਹਿਤ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ 2014 ਤੋਂ ਆਮ ਆਦਮੀ ਪਾਰਟੀ ਨਾਲ ਚੱਲੇ ਤੇ ਕਿਸੇ ਨਾ ਕਿਸੇ ਕਾਰਨਾ ਕਰਕੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਆਪ ਵਰਕਰਾਂ ਨੇ ਵੀ ਡਾ ਕੇ.ਜੇ.ਸਿੰਘ ਦੀ ਅਗਵਾਈ ’ਚ ਵੱਧ ਚੜ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਕੇ.ਜੇ.ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਸਰਕਾਰ ਨੇ ਸਾਢੇ ਚਾਰ ਸਾਲਾਂ ਵਿਚ ਲੋਕ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ 600 ਯੂਨਿਟ ਬਿਜਲੀ ਮਾਫ ਦਾ ਲੋਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਫਾਇਦਾ ਲੈ ਰਹੇ ਹਨ ਇਸ ਦੇ ਨਾਲ ਹੀ ਸਰਕਾਰੀ ਨੌਕਰੀਆਂ, ਨਹਿਰਾਂ ਦਾ ਪਾਣੀ ਲੋਕਾਂ ਦੇ ਖੇਤਾਂ ਤੱਕ ਪਹੁੰਚਾਉਣ ਦਾ ਵਾਅਦਾ ਵੀ ਪੂਰਾ ਕੀਤਾ ਹੈ। ਇਸ ਮੌਕੇ ਦਮਨਪ੍ਰੀਤ ਸਿੰਘ ਜੈਤੋ ਸਰਜਾ, ਇੰਸਪੈਕਟਰ ਲਖਵਿੰਦਰ ਸਿੰਘ ਆਦੋਵਾਲ, ਲਖਬੀਰ ਸਿੰਘ ਲੱਧਾਮੁੰਡਾ, ਸੂਬੇਦਾਰ ਗੁਰਦੀਪ ਸਿੰਘ ਘੁਮਾਣ, ਨੰਬਰਦਾਰ ਜਸਵੰਤ ਸਿੰਘ ਗੁਰਦੀਪ ਸਿੰਘ ਵਾੜੇ, ਜਗਤਾਰ ਸਿੰਘ ਕੰਡੀਲਾ ਅਤੇ ਰਣਜੀਤ ਸਿੰਘ ਕਾਕਾ ਦਕੋਹਾ ਨੇ ਮੁੱਖ ਮੰਤਰੀ ਪੰਜਾਬ ਅਤੇ ਪਾਰਟੀ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਡਾਕਟਰ ਕੇ.ਜੇ. ਸਿੰਘ ਨੂੰ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ 2027 ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਜਾਵੇ। ਆਗੂਆਂ ਨੇ ਕਿਹਾ ਕਿ ਡਾ ਕ.ੇਜੇ. ਸਿੰਘ ਮਜਬੂਤ ਦਾਅਵੇਦਾਰ ਹਨ। ਜਿਨ੍ਹਾਂ ਨੇ ਪਾਰਟੀ ਦੀਆਂ ਸਾਰੀਆਂ ਗਤੀਵਿਧੀਆਂ ਵਿਚ ਭਾਗ ਲਿਆ ਹੈ ਅਤੇ ਪਾਰਟੀ ਨੂੰ ਮਜਬੂਤ ਕਰਨ ਲਈ ਹਲਕੇ ਵਿਚ ਦਿਨ ਰਾਤ ਕੰਮ ਕੀਤਾ ਹੈ। ਇਸ ਮੌਕੇ ਵਰਕਰਾਂ ਨੇ ਡਾਕਟਰ ਕੇ.ਜੇ. ਸਿੰਘ ਦੇ ਹੱਕ ਵਿਚ ਜੈਕਾਰੇ ਛੱਡੇ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਇੰਸਪੈਕਟਰ ਲਖਵਿੰਦਰ ਸਿੰਘ, ਦਲਬੀਰ ਸਿੰਘ ਲੀਲ ਕਲਾਂ, ਜਸਵੰਤ ਸਿੰਘ ਲੰਬੜਦਾਰ, ਸੋਨੂੰ ਟਾਂਡਾ, ਮੱਖਣ ਸਿੰਘ ਬਾਠ, ਸੂਬੇਦਾਰ ਗੁਰਦੀਪ ਸਿੰਘ ਘੁਮਾਣ, ਗੁਰਦੀਪ ਸਿੰਘ ਵਾੜੇ ਕਸ਼ਮੀਰ ਸਿੰਘ ਬੈੜੋਨੰਗਲ, ਤਰਸੇਮ ਸਿੰਘ ਬੈੜੋਨੰਗਲ, ਫੌਜੀ ਬਲਵੰਤ ਸਿੰਘ, ਸਲਵਿੰਦਰ ਸਿੰਘ ਜੈਤੋਸੈਰਜਾ, ਸਟੇਜ ਸੈਕੇਟਰੀ ਦਮਨਪ੍ਰੀਤ ਸਿੰਘ ਬੱਲ, ਮੁਖਤਿਆਰ ਸਿੰਘ ਬਰਿਆਰ, ਲਖਬੀਰ ਸਿੰਘ ਲੱਧਾਮੱਡਾ, ਦਵਿੰਦਰ ਸਿੰਘ ਡੋਗਰ ਮੇਹਸ਼, ਹਰਜਿੰਦਰ ਸਿੰਘ ਜੱਜ, ਨਿਸ਼ਾਨ ਸਿੰਘ ਗਿੱਲ, ਰਣਜੀਤ ਸਿੰਘ ਕਾਕਾ ਦਕੋਹਾ, ਅਜੀਤ ਸਿੰਘ ਸਦਾਰੰਗ, ਬਲਵੰਤ ਸਿੰਘ ਬੋਲੋਵਾਲ, ਕੇਵਲ ਸਿੰਘ ਚਾਹਲ, ਕਾਮਰੇਡ ਹਰਦੀਪ ਸਿੰਘ ਪੰਡੌਰੀ, ਰਣਧੀਰ ਸਿੰਘ ਪੰਡੌਰੀ, ਸਰਪੰਚ ਭੁਪਿੰਦਰ ਸਿੰਘ, ਸਤਨਾਮ ਸਿੰਘ, ਮੁਖਤਿਆਰ ਸਿੰਘ ਬਰਿਆਰ, ਗੁਰਮੇਜ਼ ਸਿੰਘ ਲੁੱਧਾਮੁੰਡਾ, ਲਖਬੀਰ ਸਿੰਘ ਬਿੱਲਾ ਪੰਡੌਰੀ, ਬਲਰਾਮ ਸਿੰਘ ਬਰਿਆਰ, ਹੀਰਾ ਸਿੰਘ ਕੰਡੀਲਾ, ਹਰਪਾਲ ਨੱਥੂਖਹਿਰਾ, ਪ੍ਰੈਫਸਰ ਲੱਖਾ ਸਿੰਘ, ਜਗਤਾਰ ਸਿੰਘ ਕੰਡੀਲਾ, ਲੱਕੀ ਭੁੱਲਰ, ਪ੍ਰਕਾਸ਼ ਮਾਹਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਦਾਖ਼ਲਿਆਂ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ : ਪ੍ਰਿੰ. ਡਾ. ਚਰਨਜੀਤ ਸਿੰਘ ਅਗਲੀ ਖ਼ਬਰ ਬਿਧੀਪੁਰ ਬਾਈਪਾਸ ਵਿਖੇ ਕਿਸਾਨ ਦੀਆਂ 2 ਦੁਧਾਰੂ ਮੱਝਾਂ ਚੋਰੀ ਕਰਕੇ ਲਿਜਾ ਰਹੇ ਚੋਰਾਂ ਦੀ ਸਾਜਿਸ਼ ਨਾਕਾਮ
Ad Position 24
No active advertisement