14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਮਾਡਲ ਕੀਤੇ ਪੇਸ਼

Ad Position 21
No active advertisement
ਅਜੀਤ ਡੈਸਕ 18-07-2026
ਦੀਨਾਨਗਰ, 17 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਐਸ.ਐਸ.ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਅਵਾਂਖਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਅੱਠਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਸੂਰਜੀ ਊਰਜਾ, ਸੂਰਜ ਮੰਡਲ, ਸਮਾਰਟ ਸਿਟੀ, ਜਲ ਸੁਰੱਖਿਆ, ਵਾਤਾਵਰਨ ਸੁਰਖਿਆ, ਮਨੁੱਖੀ ਦਿਲ ਦੇ ਨਮੂਨੇ, ਐਨੀਮਲ ਸੈੱਲ, ਪਲਾਂਟ ਸੈੱਲ, ਨਿਊਟਲ ਲਾਅ, ਜਵਾਲਾਮੁਖੀ ਦੇ ਨਮੂਨੇ, ਹਿਊਮਨ ਰੈਸਪੀਰੇਟਰੀ ਸਿਸਟਮ, ਚੰਦਰਯਾਨ-3, ਦਿਨ ਤੇ ਰਾਤ ਨੂੰ ਦਰਸ਼ਾਉਂਦਾ ਨਮੂਨਾ, ਜੇ.ਸੀ.ਬੀ ਤੇ ਬਿਜਲੀ ਦੇ ਕਰੰਟ ਆਦਿ ਦੇ ਮਾਡਲ ਬਣਾ ਕੇ ਪੇਸ਼ਕਾਰੀਆਂ ਦਿੱਤੀਆਂ। ਵਿਦਿਆਰਥੀਆਂ ਵਲੋਂ ਲਗਾਈ ਪ੍ਰਦਰਸ਼ਨੀ ਦਾ ਨਿਰੀਖਣ ਕਰਦਿਆਂ ਪ੍ਰਧਾਨ ਅਰਵਿੰਦ ਮਹਿਤਾ ਅਤੇ ਪ੍ਰਿੰਸੀਪਲ ਰਚਨਾ ਸੈਣੀ ਨੇ ਵਿਦਿਆਰਥੀਆਂ ਦੇ ਹੁਨਰ ਦੀ ਸ਼ਲਾਘਾ ਕੀਤੀ। ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਵਸੁੰਧਰਾ, ਸੂਜਲ ਅਤੇ ਰਿਕਸ਼ਿਤ ਨੇ ਪਹਿਲਾ, ਕਣਿਕਾ, ਨਿਯਤੀ, ਗੀਤਾਂਜਲੀ, ਸਿਮਰਨ, ਪਰਨੀਤੀ, ਰੁਪਾਲੀ, ਮਨਚਾਹਤ ਅਤੇ ਯਸ਼ਿਕਾ ਨੇ ਦੂਜਾ, ਹਰਸ਼, ਰਾਘਵ, ਗਰਿਮਾ ਅਤੇ ਅੰਜਲੀ ਨੇ ਤੀਜਾ ਸਥਾਨ ਹਾਸਲ ਕੀਤਾ। ਵਾਈਸ ਪ੍ਰਿੰਸੀਪਲ ਸ਼ਲਾਗਾ ਨੇ ਵੀ ਮੰਚ ਦਾ ਸੰਚਾਲਨ ਕਰਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕਸਬਾ ਬਹਿਰਾਮਪੁਰ ਦੀਆਂ ਸਮੱਸਿਆਵਾਂ ਸੰਬੰਧੀ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਤੇ ਮੁਲਾਜ਼ਮ ਸਾਂਝਾ ਮੰਚ ਵਲੋਂ ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ
Ad Position 24