ਕਲਾਨੌਰ, 19 ਜੁਲਾਈ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਵਿਸਥਾਰ ਕਰਨ ਤੇ ਜ਼ਿੰਮੇਵਾਰ ਵਰਕਰਾਂ ਨੂੰ ਨੁਮਾਇੰਦਗੀਆਂ ਦੇਣ ਦੀ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਸਿਫਾਰਸ਼ ’ਤੇ ਸ਼੍ਰੋਮਣੀ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਛਿੰਦੀ ਵਲੋਂ ਗੁਰਦਾਸਪੁਰ ’ਚ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ। ਇਸ ਦੌਰਾਨ ਹਲਕਾ ਇੰਚਾਰਜ ਸ: ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਪਾਰਟੀ ਦੇ ਸੀਨੀਅਰ ਵਰਕਰ ਤੇ ਟਰਾਂਪੋਰਟਰ ਅਜੀਤ ਸਿੰਘ ਗੋਸਲ ਨੂੰ ਜ਼ਿਮੇਵਾਰੀ ਸੌਪੀ ਗਈ। ਇਸ ਮੌਕੇ ’ਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਕਿਹਾ ਕਿ ਨਵ-ਨਿਯੁਕਤ ਜ਼ਿਲ੍ਹਾ ਦਿਹਾਤੀ ਪ੍ਰਧਾਨ ਟਰਾਂਸਪੋਰਟ ਵਿੰਗ ਸ: ਅਜੀਤ ਸਿੰਘ ਗੋਸਲ ਪਿਛਲੇ ਲੰਮੇਂ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਤੇ ਪ੍ਰੋਗਰਾਮ ’ਚ ਬਹੁਤ ਹੀ ਸਰਗਰਮੀ ਨਾਲ ਹਿੱਸਾ ਲੈਂਦੇ ਆ ਰਹੇ ਹਨ ਅਤੇ ਇਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਬੇਹੱਦ ਤਸੱਲੀਬਖਸ਼ ਹਨ ਅਤੇ ਅਜੀਤ ਸਿੰਘ ਗੋਸਲ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰ ਸੇਵਾਵਾਂ ਦੀ ਬਦੌਲਤ ਜ਼ਿਲ੍ਹੇ ਦੀ ਅਹੁਦੇਦਾਰੀ ਸੌਂਪੀ ਗਈ ਹੈ। ਉਧਰ ਨਵ-ਨਿਯੁਕਤ ਜ਼ਿਲ੍ਹਾ ਦਿਹਾਤੀ ਪ੍ਰਧਾਨ ਟਰਾਂਸਪੋਰਟ ਵਿੰਗ ਅਜੀਤ ਸਿੰਘ ਗੋਸਲ ਨੇ ਇਸ ਨਿਯੁਕਤੀ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇ. ਸੁੱਚਾ ਸਿੰਘ ਲੰਗਾਹ, ਸੂਬਾ ਪ੍ਰਧਾਨ ਟਰਾਂਸਪੋਰਟ ਵਿੰਗ ਸੁਖਵਿੰਦਰ ਸਿੰਘ ਛਿੰਦੀ, ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਮੇਤ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ’ਤੇ ਕੋਰ ਕਮੇਟੀ ਮੈਂਬਰ ਪਰਮਵੀਰ ਸਿੰਘ ਲਾਡੀ, ਪੀ.ਏ. ਤੇਜਬੀਰ ਸਿੰਘ ਦਿਓਲ, ਅੰਮ੍ਰਿਤਪਾਲ ਸਿੰਘ ਭਿੰਡਰ, ਦਿਹਾਤੀ ਸ਼ਹਿਰੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ, ਸਰਕਲ ਜਥੇ. ਰਣਜੀਤ ਸਿੰਘ ਮੌੜ, ਪ੍ਰਧਾਨ ਸੁਖਵਿੰਦਰ ਸਿੰਘ ਪਕੀਵਾਂ, ਲਖਵਿੰਦਰ ਸਿੰਘ ਸਪਰਾਏਕੋਠੀ, ਸੂਬੇਦਾਰ ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ’ਚ ਸਮੱਰਥਕ ਹਾਜ਼ਰ ਰਹੇ।