10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹਲਕਾ ਵਿਧਾਇਕ ਅਮਰਪਾਲ ਸਿੰਘ ਵਲੋਂ ਇਲਾਕੇ ਦੇ ਸਰਪੰਚਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 21-07-2026
ਊਧਨਵਾਲ, 20 ਜੁਲਾਈ (ਪਰਗਟ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਹਲਕੇ ਦੇ ਪਿੰਡਾਂ ਵਿਚਲੇ ਚੱਲ ਰਹੇ ਕੰਮਾਂ ਨੂੰ ਲੈ ਕੇ ਇਲਾਕੇ ਦੇ ਸਰਪੰਚਾਂ ਨਾਲ ਮੀਟਿੰਗ ਗੁਰਦੁਆਰਾ ਸਮਾਧਾਂ ਅੱਡਾ ਧੰਦੋਈ ਵਿਖੇ ਕੀਤੀ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਪਿੰਡਾਂ ਵਿਚਲੇ ਚੱਲ ਰਹੇ ਕੰਮਾਂ ਨੂੰ ਸਹੀ ਢੰਗ ਤਰੀਕੇ ਨਾਲ ਕਰਵਾਇਆ ਜਾਵੇ। ਕੋਈ ਪੱਖਪਾਤ ਨਾ ਕੀਤਾ ਜਾਵੇ ਤੇ ਜਲਦ ਹੀ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਪਿੰਡ ਦੀ ਨੁਹਾਰ ਬਦਲੀ ਜਾਏਗੀ। ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ 2027 ਵਿਚ ਦੁਬਾਰਾ ਪਾਰਟੀ ਨੇ ਮੈਨੂੰ ਹੀ ਟਿਕਟ ਦੇ ਰਹੀ ਹੈ ਤੇ ਮੈਂ ਚੋਣ ਲੜਾਂਗਾ। ਇਹ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗਾ। ਮੀਟਿੰਗ ’ਚ ਬਲਾਕ ਕਾਦੀਆਂ ਡੱਲਾ ਦੇ ਬੀ.ਡੀ.ਓ ਮੈਡਮ ਰਾਜਵਿੰਦਰ ਕੌਰ ਵੀ ਹਾਜ਼ਰ ਸਨ। ਉਨ੍ਹਾਂ ਸਰਪੰਚਾਂ ਨੂੰ ਮਨਰੇਗਾ ਦੇ ਨਵੇਂ ਨਿਯਮਾਂ ਦੁਆਰਾ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਏ ਜਾ ਸਕਦੇ ਹਨ। ਇਸ ਮੌਕੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਵਿੰਦਰ ਸਿੰਘ ਮਿਸਰਪੁਰਾ,ਸਰਪੰਚ ਹਰਪ੍ਰੀਤ ਸਿੰਘ ਥਰੀਏਵਾਲ, ਸਰਪੰਚ ਗੁਰਦੀਪ ਸਿੰਘ ਪੰਜਗਰਾਈਂ, ਸਰਪੰਚ ਅੰਮ੍ਰਿਤਪਾਲ ਸਿੰਘ ਕਲੇਰ, ਸਰਪੰਚ ਜਗੀਰ ਸਿੰਘ ਪੱਤੀ ਰਾਮਪੁਰ, ਸਰਪੰਚ ਤਜਿੰਦਰ ਸਿੰਘ ਬੱਬੂ ਕੰਡੀਲਾ, ਸਰਪੰਚ ਮਨਦੀਪ ਸਿੰਘ ਹਰਪੁਰਾ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਮਹਿੰਦਰ ਸਿੰਘ ਤਾਰਾ ਚੱਕ, ਸਰਪੰਚ ਗੁਰਮੀਤ ਸਿੰਘ ਕਰਨਾਮਾ, ਸਰਪੰਚ ਹੈਪੀ ਬਰਿਆਰ, ਸਰਪੰਚ ਗੁਰਨਾਮ ਸਿੰਘ ਮੁਰਾਦਪੁਰ, ਸਰਪੰਚ ਚਰਨਜੀਤ ਸਿੰਘ ਖੁਜਾਲਾ, ਸਰਪੰਚ ਰੋਮੀ ਪੱਡਾ ਖੁਜਾਲਾ, ਸਰਪੰਚ ਜਰਨੈਲ ਸਿੰਘ ਖੁਜਾਲਾ, ਸਰਪੰਚ ਗੋਪੀ ਨੱਤ,ਗੁਰਬੀਰ ਸਿੰਘ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 2 ਦਿਨ ਲਈ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਜਾਣਗੇ ਬਿਜਲੀ ਮੁਲਾਜ਼ਮ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਭਾਲੋਵਾਲੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸ ਰਵਾਨਾ ਕੀਤੀ
Ad Position 24