10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

2 ਦਿਨ ਲਈ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਜਾਣਗੇ ਬਿਜਲੀ ਮੁਲਾਜ਼ਮ

Ad Position 21
No active advertisement
ਅਜੀਤ ਡੈਸਕ 21-07-2026
ਕਾਹਨੂੰਵਾਨ, 20 ਜੁਲਾਈ (ਨਿਸ਼ਾਨ ਸਿੰਘ ਚਾਹਲ)-ਬਿਜਲੀ ਨਿਗਮ ’ਚ ਮੋਬਾਈਲ ਫ਼ੋਨਾਂ ਦੀ ਖ਼ਰੀਦ ਤੇ ਟੈਂਡਰ ਪ੍ਰਕਿਰਿਆ ਸਣੇ ਕਈ ਹੋਰ ਪ੍ਰਕਿਰਿਆਵਾਂ ’ਤੇ ਘਪਲੇ ਦੇ ਦੋਸ਼ ਲਾਉਂਦਿਆਂ ਸੂਬੇ ਦੇ ਬਿਜਲੀ ਮੁਲਾਜ਼ਮ ਇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਰਨ ਦੇ ਨਾਲ ਬਿਜਲੀ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਨੂੰ ਵੀ ਲਾਗੂ ਕਰਨ ’ਤੇ ਜ਼ੋਰ ਦੇ ਰਹੇ ਹਨ। ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਬਿਜਲੀ ਨਿਗਮ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ 16 ਜਥੇਬੰਦੀਆਂ ’ਤੇ ਆਧਾਰਿਤ ‘ਸਾਂਝੇ ਫ਼ਰੰਟ ਵਲੋਂ ਇਹ ਮੰਗਾਂ ਨੂੰ ਲਾਗੂ ਕਰਵਾਉਣ ਲਈ 21 ਅਤੇ 22 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਰਾਜ ਵਿਆਪੀ ਹੜਤਾਲ 20 ਜੁਲਾਈ ਦੀ ਰਾਤ ਨੂੰ ਸ਼ੁਰੂ ਹੋ ਕੇ 21 ਜੁਲਾਈ ਤੱਕ ਜੁਲਾਈ ਤੱਕ ਚਲੇਗੀ। ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਆਗੂ ਪ੍ਰੇਮ ਸਿੰਘ ਸੁਲਤਾਨਪੁਰ ਤੋਂ ਇਲਾਵਾ ਮਨਜੋਤ ਸਿੰਘ, ਹਰੀ ਰਾਮ ਲੂਨਾ, ਦੇਵਰਾਜ ਹੰਸ ਨੇ ਦੱਸਿਆ ਕਿ 20 ਜੁਲਾਈ ਰਾਤ 12 ਵਜੇ ਤੋਂ ਬਿਜਲੀ ਮੁਲਾਜ਼ਮ ਕੰਮ ਛੱਡ ਦੇਣਗੇ। ਇਸ ਨਾਲ ਪਾਵਰ ਗਰਿੱਡਾਂ, ਥਰਮਲ ਪਲਾਂਟਾਂ, ਹਾਈਡਲ ਪ੍ਰਾਜੈਕਟਾਂ, ਟਰਾਂਸਮਿਸ਼ਨ ਲਾਈਨ ਅਤੇ ਕੈਸ਼ ਕਾਊਟਰਾਂ ’ਤੇ ਅਸਰ ਪਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਲਈ ਸੰਜੀਦਾ ਨਹੀਂ ਹੈ। ਇਸ ਕਰਕੇ ਬਿਜਲੀ ਮੁਲਾਜ਼ਮਾਂ ਨੂੰ ਵਾਰ-ਵਾਰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦਕਿ ਇਸ ਦਾ ਖਮਿਆਜਾ ਆਮ ਖਪਤਕਾਰਾਂ ਨੂੰ ਭੁਗਤਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅਧਿਆਤਮਿਕ ਗਿਆਨ ਹੀ ਜੀਵਨ ਨੂੰ ਸ਼ਾਂਤੀ, ਸੰਤੁਲਨ ਤੇ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ : ਸਵਾਮੀ ਸੰਗਯਮਾਨੰਦ ਅਗਲੀ ਖ਼ਬਰ ਹਲਕਾ ਵਿਧਾਇਕ ਅਮਰਪਾਲ ਸਿੰਘ ਵਲੋਂ ਇਲਾਕੇ ਦੇ ਸਰਪੰਚਾਂ ਨਾਲ ਮੀਟਿੰਗ
Ad Position 24