09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਭਾਗੋਵਾਲ ਦਾ ਛਿੰਝ ਮੇਲਾ ਸੱਭਿਆਚਾਰ ਤੇ ਆਪਸੀ ਪਿਆਰ ਭਾਈਚਾਰਕ ਸਾਂਝ ਦਾ ਪ੍ਰਤੀਕ

Ad Position 21
No active advertisement
ਅਜੀਤ ਡੈਸਕ 21-07-2026
ਕਿਲ੍ਹਾ ਲਾਲ ਸਿੰਘ, 20 ਜੁਲਾਈ (ਬਲਬੀਰ ਸਿੰਘ)-ਭਾਗੋਵਾਲ ਦਾ ਛਿੰਝ ਮੇਲਾ ਆਪਸੀ ਭਾਈਚਾਰਕ ਸਾਂਝ ਪਿਆਰ ਮੁਹੱਬਤ ਇਤਫਾਕ ਤੇ ਚਿਰਾਂ ਬਾਅਦ ਇਕ-ਦੂਜੇ ਨੂੰ ਮਿਲ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਤੇ ਸੱਭਿਆਚਾਰ ਦਾ ਸੁਮੇਲ ਹੈ। 22-23 ਜੁਲਾਈ ਤੇ ਸਾਉਣ ਮਹੀਨੇ ਦੇ ਸੱਤ ਤੇ ਅੱਠ ਨੂੰ ਬਾਬਾ ਮਤੈਹਰ ਸ਼ਾਹ ਅੱਲਾ ਵਲੀ ਜੀ ਦੀ ਯਾਦ ’ਚ ਪ੍ਰਾਚੀਨ ਸਮੇਂ ਤੋਂ ਇਤਿਹਾਸਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਭ ਤੋਂ ਵੱਡੇ ਪਿੰਡ ਭਾਗੋਵਾਲ ਦਾ ਛਿੰਝ ਮੇਲਾ ਜੋ ਹਰ ਸਾਲ ਬੜੇ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਮੇਲੇ ਸਬੰਧੀ ਇਤਿਹਾਸਕ ਪੰਛੀ ਝਾਤ ਪਾਉਂਦਿਆਂ ਸਿੱਖ ਕੌਮ ਦੇ ਮਹਾਨ ਕਵੀਸ਼ਰ ਭਾਈ ਜੋਗਾ ਸਿੰਘ ਭਾਗੋਵਾਲੀਆ, ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ, ਢਾਡੀ ਜਸਵਿੰਦਰ ਸਿੰਘ, ਸੇਵਾ ਮੁਕਤ ਲੋਕ ਸੰਪਰਕ ਅਫਸਰ ਸਵਿੰਦਰ ਸਿੰਘ ਅਤੇ ਮਾਸਟਰ ਪਲਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਮੇਲੇ ਵਿਚ ਪਹਿਲਵਾਨਾਂ ਵਲੋਂ ਮਿਹਨਤ ਕਰਕੇ ਬਣਾਏ ਸਰੀਰ, ਕਬੱਡੀ ਖਿਡਾਰੀਆਂ ਵਲੋਂ ਕੀਤੀ ਮਿਹਨਤ ਤੇ ਹੋਰ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਨੂੰ ਆਪਣੇ ਜੌਹਰ ਦਿਖਾਉਣ ਦਾ ਮੌਕਾ ਮਿਲਦਾ ਹੈ। ਮੇਲੇ ਦੀ ਸ਼ੁਰੂਆਤ 22 ਜੁਲਾਈ ਨੂੰ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜਾ ਕੇ ਕੀਤੀ ਜਾਂਦੀ ਹੈ। ਇਸ ਵਾਰ ਸੱਭਿਆਚਾਰਕ ਪ੍ਰੋਗਰਾਮ ਹਰਜੀਤ ਸਿੱਧੂ ਪਰਵੀਨ ਦਰਦੀ ਦੁਗਾਣਾ ਜੋੜੀ ਵਲੋਂ ਪੇਸ਼ ਕੀਤਾ ਜਾਵੇਗਾ। ਸ਼ਾਮ ਵੇਲੇ ਕਬੱਡੀ ਦਾ ਸ਼ੋਅ ਮੈਚ ਹੋਵੇਗਾ। 23 ਜੁਲਾਈ ਨੂੰ ਬਲਕਾਰ ਅਣਖੀਲਾ ਤੇ ਮਿਸ ਗੁਲਸ਼ਨ ਦੋ ਗਾਣਾ ਜੋੜੀ ਦਾ ਖੁੱਲਾ ਅਖਾੜਾ ਲੱਗੇਗਾ। ਕਬੱਡੀ ਮੈਚਾਂ ਵਿਚ ਬਜ਼ੁਰਗਾਂ ਦੀ ਕਬੱਡੀ ਲੜਕੀਆਂ ਦੀ ਕਬੱਡੀ ਅਤੇ ਸ਼ਾਮ ਵੇਲੇ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦਰਮਿਆਨ ਕਬੱਡੀ ਦੇ ਸ਼ੋਅ ਮੈਚ ਦਾ ਫਸਵਾਂ ਮੁਕਾਬਲਾ ਹੋਵੇਗਾ ਤੇ ਰੁਮਾਲੀ ਦੀ ਕੁਸ਼ਤੀ ਕਰਵਾਈ ਜਾਵੇਗੀ। 23 ਜੁਲਾਈ ਰਾਤ ਨੂੰ ਕਵਾਲੀ ਹੋਵੇਗੀ, ਜਿਸ ਵਿਚ ਨੂਰਾਂ ਸਿਸਟਰ ਰੀਤੂ ਨੂਰਾ ਆਪਣੇ ਕੱਵਾਲ ਪੇਸ਼ ਕਰਨਗੀਆਂ। 24 ਜੁਲਾਈ ਨੂੰ ਬਾਬਾ ਜੀ ਦੀ ਦਰਗਾਹ ਨੇੜੇ ਆਤਮਾ ਬੁੱਢੇਵਾਲੀਆ ਦੋਗਾਣਾ ਜੋੜੀ ਦਾ ਅਖਾੜਾ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ਨੇ ਵਿਧਾਇਕ ਪਾਹੜਾ ਨਾਲ ਚਾਚੇ ਦੀ ਮੌਤ ’ਤੇ ਪ੍ਰਗਟਾ... ਅਗਲੀ ਖ਼ਬਰ ਅਧਿਆਤਮਿਕ ਗਿਆਨ ਹੀ ਜੀਵਨ ਨੂੰ ਸ਼ਾਂਤੀ, ਸੰਤੁਲਨ ਤੇ ਸਹੀ ਦਿਸ਼ਾ ਪ੍ਰਦਾਨ ਕਰਦਾ ਹੈ : ਸਵਾਮੀ ਸੰਗਯਮਾਨੰਦ
Ad Position 24