12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁੱਡਵਿਲ ਸਕੂਲ ’ਚ ਰੋਬੋਟਿਕਸ ਅਤੇ ਏ.ਆਈ. ਟੈਕਨਾਲੋਜੀ ਸੰਬੰਧੀ ਸਿਖਲਾਈ

Ad Position 21
No active advertisement
ਅਜੀਤ ਡੈਸਕ 22-07-2026
ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐੱਸ.ਈ.) ਵਿਖੇ ਸਟੇੱਮਰੋਬੋ ਕੰਪਨੀ ਇੰਡੀਆ ਨਵੀਂ ਦਿੱਲੀ ਵਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਰੋਬੋਟਿਕਸ ਅਤੇ ਏ.ਆਈ. ਟੈਕਨੋਲਜੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਸਕੂਲ ਵਿਚ ਪਹਿਲਾਂ ਹੀ ਸਟੈੱਮਰੋਬੋ ਲੈਬ ਸਥਾਪਿਤ ਹੈ, ਜੋ ਕਿ ਆਧੁਨਿਕ ਤੇ ਤੇ ਨਵੀਨਤਮ ਟੈਕਨੋਲੋਜੀ ਸਬੰਧੀ ਅਨੁਭਵ ਪ੍ਰਧਾਨ ਕਰਦੀ ਹੈ। ਇਸ ਕੜੀ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਨਲਾਇਨ ਅਤੇ ਆਫਲਾਇਨ ਸਿਖਲਾਈ ਚੱਲ ਰਹੀ ਹੈ। ਇਸ ਪ੍ਰੋਗਰਾਮ ਵਿਚ ਕੰਪਨੀ ਦੇ ਮਾਹਿਰ ਇੰਜੀਨੀਅਰ ਸ: ਅਮਨਦੀਪ ਸਿੰਘ ਵਲੋਂ ਰੋਬੋਟਿਕਸ ਅਤੇ ਏ.ਆਈ. ਸਬੰਧੀ ਪ੍ਰੋਜੈਕਟ ਬਣਾਉਣ ਦੀ ਵਿਧੀ ਸਮਝਾਈ। ਪ੍ਰੋਗਰਾਮ ਦਾ ਆਰੰਭ ਸਕੂਲ ਚੇਅਰਮੈਨ ਗੁਰਦਿਆਲ ਸਿੰਘ ਵਲੋਂ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿਚ ਸ: ਹਰਦੀਪ ਸਿੰਘ, ਗੁਰਲਾਬ ਸਿੰਘ, ਹਰਦੀਪ ਕੌਰ, ਰਣਜੀਤ ਕੌਰ ਅਤੇ ਹਰਪ੍ਰੀਤ ਕੌਰ ਵਲੋਂ ਭਾਗ ਲਿਆ। ਸਕੂਲ ਡਾਇਰੈਕਟਰ ਜਸਬਿੰਦਰ ਕੌਰ ਵਲੋਂ ਇਸ ਪ੍ਰੋਗਰਾਮ ਲਈ ਕੰਪਨੀ ਦੀ ਸ਼ਾਲਾਘਾ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁਖੀ ਸ: ਹਰਦੀਪ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇਅ ਬਣਨ ਨਾਲ ਪਿੰਡ ਡੇਰਾ ਪਠਾਣਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਬਿਜਲੀ ਮੁਲਾਜਮਾਂ ਦੀ 2 ਰੋਜ਼ਾ ਹੜਤਾਲ ਜਾਰੀ-ਖੁੰਡੀ/ਸੁਲਤਾਨਪੁਰ
Ad Position 24