ਡੇਰਾ ਬਾਬਾ ਨਾਨਕ, 21 ਜੁਲਾਈ (ਹੀਰਾ ਸਿੰਘ ਮਾਂਗਟ)-ਲੇਬਰਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਕਿਸਾਨ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ ਦੇ ਮਾਤਾ ਜਗੀਰ ਕੌਰ ਜੀ ਪਤਨੀ ਸਵਰਗਵਾਸੀ ਚੇਅਰਮੈਨ ਰਘੁਬੀਰ ਸਿੰਘ ਖੁਸ਼ਹਾਲਪੁਰ, ਜਿਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬਰਮਪੁਰਾ, ਅਲਵਿੰਦਰ ਸਿੰਘ ਪੱਖੋਕੇ ਸਾਬਕਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਮਨਦੀਪ ਸਿੰਘ ਸੰਧੂ, ਕਾਂਗਰਸੀ ਆਗੂ ਇੰਦਰਜੀਤ ਸਿੰਘ ਰੰਧਾਵਾ, ਹਰਦੇਵ ਸਿੰਘ ਬਾਜੇਚੱਕ ਤੇ ਬੀਜੇਪੀ ਆਗੂ ਵਿਜੇ ਸੋਨੀ ਮੋਹਲੋਵਾਲੀ ਸਮੇਤ ਹੋਰ ਧਾਰਮਿਕ, ਸਮਾਜ ਸੇਵੀ ਤੇ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਗ੍ਰਹਿ ਡੇਰਾ ਬਾਬਾ ਨਾਨਕ ਵਿਖੇ ਪੁੱਜੇ, ਜਿੱਥੇ ਉਨ੍ਹਾਂ ਵਲੋਂ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸਹਾਲਪੁਰ ਤੇ ਕਿਸਾਨ ਆਗੂ ਕੰਵਲਜੀਤ ਸਿੰਘ ਖੁਸ਼ਹਾਲਪੁਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਤਾ ਜਗੀਰ ਕੌਰ ਦੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਹੋਰਨਾਂ ਵਿਚ ਬਾਬਾ ਤਰਨਜੀਤ ਸਿੰਘ ਘੁੰਮਣਾ ਵਾਲੇ, ਹਰਜੋਤ ਸਿੰਘ ਐਸ.ਈ. ਲੋਕ ਨਿਰਮਾਣ ਵਿਭਾਗ, ਐਕਸੀਅਨ ਨਿਰਮਲ ਸਿੰਘ ਭੰਗੂ, ਸਾਬਕਾ ਚੇਅਰਮੈਨ ਬਾਬਾ ਬਚਿੱਤਰ ਸਿੰਘ ਹਰਦੋਰਵਾਲ, ਸਾਬਕਾ ਚੇਅਰਮੈਨ ਸੁੱਚਾ ਸਿੰਘ ਮੰਮਣ, ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਭਾਜਪਾ ਆਗੂ ਰਾਜੂ ਪੰਡਿਤ, ਸਰਬਜੀਤ ਸਿੰਘ ਸਾਬਕਾ ਸਰਪੰਚ ਖਾਨੋਵਾਲ, ਅਮਨਜੀਤ ਸਿੰਘ ਰਾਏਚੱਕ, ਜਥੇਦਾਰ ਹਰਭਜਨ ਸਿੰਘ ਪਕੀਵਾਂ, ਜਥੇਦਾਰ ਲੱਖਾ ਸਿੰਘ ਮੀਰਕਚਾਣਾ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਮੈਨੇਜਰ ਬਲਜੀਤ ਸਿੰਘ, ਹਰਭਜਨ ਸਿੰਘ ਲੁਕਮਾਨੀਆਂ, ਰਵੀ ਸਰਪੰਚ ਮੰਮਣ, ਬੱਬਲੀ ਪੱਡਾ, ਕਾਮਰੇਡ ਨਰਿੰਦਰ ਸਿੰਘ, ਹਰਦੇਵ ਸਿੰਘ ਦੂਲਾ ਨੰਗਲ, ਹਰਦੇਵ ਸਿੰਘ ਹਰੂਵਾਲ, ਰਣਜੀਤ ਸਿੰਘ ਕਲਾਨੌਰ, ਮੁਖਵਿੰਦਰ ਸਿੰਘ ਵਡਾਲਾ ਬਾਂਗਰ, ਕੁਲਵੰਤ ਸਿੰਘ ਭੁੱਲਰ, ਸਾਬਕਾ ਸਰਪੰਚ ਦਲੇਰ ਸਿੰਘ ਘੁੰਮਣ, ਰਾਜਨ ਡੋਗਰਾ ਡੇਰਾ ਬਾਬਾ ਨਾਨਕ ਤੇ ਭਗਵਾਨ ਸਿੰਘ ਬਰੀਲਾ ਆਦਿ ਸ਼ਾਮਲ ਹਨ।