ਧਾਰੀਵਾਲ, 21 ਜੁਲਾਈ (ਸਵਰਨ ਸਿੰਘ)-ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜ਼ਮੈਂਟ ਵਲੋਂ ਬਿਜਲੀ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਸਾਂਝੇ ਧੜੇ ਵਲੋਂ ਪਾਵਰਕਾਮ ਉੱਪ ਮੰਡਲ ਦਫ਼ਤਰ ਧਾਰੀਵਾਲ ਵਿਖੇ ਏਕਤਾ ਮੰਚ ਅਤੇ ਜਾਇੰਟ ਫੋਰਮ ਵਲੋਂ ਦਿੱਤੇ ਹੜਤਾਲ ਦੇ ਸੱਦੇ ’ਤੇ ਯੂਨੀਅਨ ਆੂਗਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਸਕੱਤਰ ਪੰਜਾਬ, ਗੁਰਦੀਪ ਸਿੰਘ ਗਿੱਲ ਮੰਡਲ ਪ੍ਰਧਾਨ, ਮਨੋਜ ਕੁਮਾਰ ਉੱਪ ਮੰਡਲ ਪ੍ਰਧਾਨ, ਹਰਵਿੰਦਰ ਸਿੰਘ ਕਲੇਰ ਜੇ.ਈ., ਦਵਿੰਦਰ ਸਿੰਘ ਵੜੈਚ ਸਬ-ਡਵੀਜ਼ਨ ਪ੍ਰਧਾਨ, ਕਵਲਦੀਪ ਸਿੰਘ ਸੇਵਕ ਜੇ.ਈ., ਮਨਜੀਤ ਸਿੰਘ ਕਲੇਰ ਸਰਕਲ ਆਗੂ, ਤੇਜਿੰਦਰ ਸਿੰਘ ਸੀ.ਸੀ., ਗੁਰਮੀਤ ਸਿੰਘ ਕਲੇਰ, ਮਲਕੀਤ ਸਿੰਘ ਕੰਗ, ਲਖਵਿੰਦਰ ਸਿੰਘ ਸੋਹਲ, ਲਖਵਿੰਦਰ ਸਿੰਘ ਕਲੇਰ, ਰਾਕੇਸ਼ ਕੁਮਾਰ ਲਾਇਨਮੈਨ, ਵਿਜੇ ਕੁਮਾਰ ਏ.ਐਲ.ਐਮ., ਗੁਰਵਿੰਦਰ ਸਿੰਘ ਸੋਹਲ ਆਦਿ ਸ਼ਾਮਿਲ ਸਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੈਨੇਜ਼ਮੈਂਟ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਜੇਕਰ ਅਜੇ ਵੀ ਮੰਗਾਂ ਲਾਗੂ ਨਹੀ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।