09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਟਾਲਾ ਰੇਲਵੇ ਸਟੇਸ਼ਨ ’ਤੇ ਸੀਨੀਅਰ ਨਾਗਰਿਕਾਂ ਤੇ ਆਮ ਯਾਤਰੀਆਂ ਨੂੰ ਪਾਸ ਬਣਵਾਉਣ ’ਚ ਆ ਰਹੀ ਹੈ ਪ੍ਰੇਸ਼ਾਨੀ

Ad Position 21
No active advertisement
ਅਜੀਤ ਡੈਸਕ 23-07-2026
ਬਟਾਲਾ, 22 ਜੁਲਾਈ (ਸਤਿੰਦਰ ਸਿੰਘ)- ਬਟਾਲਾ ਰੇਲਵੇ ਸਟੇਸ਼ਨ ’ਤੇ ਰੇਲਵੇ ਯਾਤਰੀਆਂ ਨੂੰ ਪਾਸ ਬਣਵਾਉਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਰੇਲਵੇ ਕਾਊਂਟਰ ’ਤੇ ਪਾਸ ਬਣਵਾਉਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਪਾਸ ਸਿਰਫ਼ ਰੇਲਵੇ ਦੀ ਆਨਲਾਈਨ ਐਪ ਰਾਹੀਂ ਹੀ ਬਣੇਗਾ। ਯਾਤਰੀਆਂ ਦਾ ਕਹਿਣਾ ਹੈ ਕਿ ਹਰ ਵਿਅਕਤੀ ਨੂੰ ਸਮਾਰਟਫੋਨ ਜਾਂ ਆਨਲਾਈਨ ਐਪ ਦੀ ਵਰਤੋਂ ਨਹੀਂ ਆਉਂਦੀ, ਖ਼ਾਸ ਕਰਕੇ ਬਜ਼ੁਰਗ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਇਸ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਕਈ ਲੋਕਾਂ ਨੂੰ ਮਜਬੂਰੀ ’ਚ ਸਾਈਬਰ ਕੈਫੇ ਜਾਂ ਹੋਰ ਲੋਕਾਂ ਦੀ ਮਦਦ ਲੈਣੀ ਪੈਂਦੀ ਹੈ, ਜਿਸ ਨਾਲ ਸਮਾਂ ਤੇ ਪੈਸਾ ਦੋਵੇਂ ਖਰਚ ਹੁੰਦੇ ਹਨ। ਇਲਾਕਾ ਵਾਸੀਆਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਟਾਲਾ ਰੇਲਵੇ ਸਟੇਸ਼ਨ ਦੇ ਕਾਊਂਟਰ ’ਤੇ ਵੀ ਪਾਸ ਬਣਾਉਣ ਦੀ ਸੁਵਿਧਾ ਮੁੜ ਸ਼ੁਰੂ ਕੀਤੀ ਜਾਵੇ ਜਾਂ ਯਾਤਰੀਆਂ ਦੀ ਮਦਦ ਲਈ ਵੱਖਰਾ ਸਹਾਇਤਾ ਕੇਂਦਰ ਬਣਾਇਆ ਜਾਵੇ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਇਹ ਸੇਵਾ ਮਿਲ ਸਕੇ। ਇਸ ਸੰਬੰਧ ’ਚ ਜਦੋਂ ਬਟਾਲਾ ਸਟੇਸ਼ਨ ਦੇ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੁਬਾਨੀ ਹੁਕਮ ਕੀਤੇ ਗਏ ਹਨ ਕਿ ਜੇਕਰ ਕੋਈ ਮਹੀਨਾਵਾਰ ਪਾਸ ਬਣਾਉਣ ਆਉਂਦਾ ਹੈ ਤਾਂ ਉਸ ਨੂੰ ‘ਰੇਲ ਵਨ’ ਐਪ ਡਾਊਨਲੋਡ ਕਰਵਾਈ ਜਾਵੇ ਅਤੇ ਪਾਸ ਉਸ ਰਾਹੀਂ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੈਡਮ ਜਤਿੰਦਰ ਕੌਰ ਰੰਧਾਵਾ ਤੇ ਉਦੇਵੀਰ ਰੰਧਾਵਾ ਨੇ ਸਰਪੰਚ ਮੇਜਰ ਸਿੰਘ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ ਅਗਲੀ ਖ਼ਬਰ ਪਿੰਡ ਉਗਰੇਵਾਲ ਦੇ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ
Ad Position 24