ਵਡਾਲਾ ਬਾਂਗਰ, 22 ਜੁਲਾਈ (ਭੁੰਬਲੀ)-ਢਿੱਲੋਂ ਮੋਟਰ ਵਡਾਲਾ ਬਾਂਗਰ ਤੇ ਢਿੱਲੋਂ ਵਿਸ਼ਕਰਮਾ ਐਗਰੀਕਲਚਰ ਦੇ ਮਾਲਕ ਸਰਪੰਚ ਮੇਜ਼ਰ ਸਿੰਘ ਢਿੱਲੋਂ ਤੇ ਜਸਬੀਰ ਸਿੰਘ ਢਿੱਲੋਂ ਮੁਸਤਰਾਪੁਰ ਦੀ ਮਾਤਾ ਜਗੀਰ ਕੌਰ ਪਤਨੀ ਲਖਵਿੰਦਰ ਸਿੰਘ ਢਿੱਲੋਂ ਜਿਨ੍ਹਾਂ ਦਾ ਬੀਤੇ ਕੱਲ੍ਹ ਬੀਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨਾਲ ਅੱਜ ਮੈਡਮ ਜਤਿੰਦਰ ਕੌਰ ਰੰਧਾਵਾ ਪਤਨੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੇ ਉਦੇਵੀਰ ਸਿੰਘ ਰੰਧਾਵਾ ਸਮੇਤ ਵੱਖ ਵੱਖ ਆਗੂ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ ’ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਉਕਤ ਆਗੂਆਂ ਨੇ ਆਖਿਆ ਕਿ ਬਜ਼ੁਰਗ ਸਾਡੇ ਘਰਾਂ ਦੇ ਤਾਲੇ ਹੁੰਦੇ ਹਨ ਤੇ ਉਨ੍ਹਾਂ ਦੀ ਘਾਟ ਕਦੀ ਵੀ ਪੂਰੀ ਨਹੀ ਕੀਤੀ ਜਾ ਸਕਦੀ। ਇਸ ਲਈ ਸਾਨੂੰ ਇਸ ਪ੍ਰਮਾਤਮਾ ਦਾ ਭਾਣਾ ਮੰਨਦੇ ਹੋਏ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ। ਮੈਡਮ ਰੰਧਾਵਾ ਨੇ ਆਖਿਆ ਕਿ ਢਿੱਲੋਂ ਪਰਿਵਾਰ ਨਾਲ ਸਾਡੀ ਪੁਰਾਣੀ ਸਾਂਝ ਹੈ ਤੇ ਇਨ੍ਹਾਂ ਦੇ ਦੁੱਖ ਸੁੱਖ ਸ਼ਰੀਕ ਹੋਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਇਸ ਮੌਕੇ ’ਤੇ ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ, ਬਾਬਾ ਕੁਲਦੀਪ ਸਿੰਘ ਮੁਸਤਰਾਪੁਰ, ਬਾਪੂ ਬਚਨ ਸਿੰਘ ਸਾਬਕਾ ਪੰਚਾਇਤ ਅਫ਼ਸਰ, ਲਖਵਿੰਦਰ ਸਿੰਘ ਢਿੱਲੋਂ, ਸਰਪੰਚ ਪ੍ਰਭਸ਼ਰਨ ਸਿੰਘ ਰੋਸੇ, ਪੀ.ਏ. ਕਮਲਜੀਤ ਸਿੰਘ ਟੋਨੀ, ਸਰਪੰਚ ਰਵੇਲ ਸਿੰਘ ਪਿੰਡੀਆਂ, ਨਰਿੰਦਰਪਾਲ ਸਿੰਘ ਢਿੱਲੋਂ, ਪੀ.ਏ. ਹਰਸ਼ ਮਾਨ, ਬੀਬੀ ਕਵਲਜੀਤ ਕੌਰ ਸ਼ਾਹਪੁਰ, ਬੀਬੀ ਕੁਲਜੀਤ ਕੌਰ ਸ਼ਾਹਪੁਰ, ਮੈਡਮ ਰਮਨਦੀਪ ਕੌਰ ਮੁਸਤਰਾਪੁਰ, ਸਰਪੰਚ ਸੋਨੀ ਲੋਪਾ, ਸਰਪੰਚ ਗੁਰਨਾਮ ਸਿੰਘ, ਸਾਬਕਾ ਚੇਅਰਮੈਨ ਬਲਜੀਤ ਸਿੰਘ ਅਵਾਣ, ਸਾਬਕਾ ਸਰਪੰਚ ਭੁਪਿੰਦਰ ਸਿੰਘ ਮਿੰਟਾ, ਹਰਵਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਪੰਚ, ਦਿਲਬਾਗ ਸਿੰਘ ਢਿੱਲੋਂ, ਡਾ. ਬਲਜੀਤ ਸਿੰਘ, ਠੇਕੇਦਾਰ ਕਸ਼ਮੀਰ ਸਿੰਘ, ਬਲਦੇਵ ਸਿੰਘ ਪੰਚ, ਬਲਕਾਰ ਸਿੰਘ, ਬੂਟਾ ਸਿੰਘ, ਹਰਜੀਤ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਖੈਹਿਰਾ, ਜਸਦੀਪ ਸਿੰਘ ਢਿੱਲੋਂ, ਕੁਲਬੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਧਿਆਨ ਸਿੰਘ, ਸੰਦੀਪ ਸਿੰਘ ਸੋਨੂੰ ਬਲਜਿੰਦਰ ਸਿੰਘ ਧਾਰੋਵਾਲੀ ਸਮੇਤ ਇਲਾਕੇ ਭਰ ਦੀਆਂ ਨਾਮਵਰ ਸਖ਼ਸੀਅਤਾਂ ਹਾਜ਼ਰ ਸਨ।