ਗੁਰਦਾਸਪੁਰ, 22 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ ਜੁਆਇੰਟ ਫੋਰਮ ਤੇ ਏਕਤਾ ਮੰਚ ਨਾਲ ਸਬੰਧਿਤ ਸਮੂਹ ਜਥੇਬੰਦੀਆਂ ਵਲੋਂ ਦਿੱਤੇ ਸੰਘਰਸ਼ ਦੇ ਤਹਿਤ ਦੂਜੇ ਦਿਨ ਵੀ ਬਿਜਲੀ ਮੁਲਾਜ਼ਮ ਵਲੋਂ ਹੜਤਾਲ ਜਾਰੀ ਰੱਖੀ ਗਈ। ਇਸੇ ਤਰ੍ਹਾਂ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਕਾਲ਼ੇ ਝੰਡਿਆਂ ਨਾਲ ਮਾਰਚ ਕਰਦੇ ਹੋਏ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ ਗਿਆ। ਜਦੋਂ ਕਿ ਪ੍ਰਸ਼ਾਸਨ ਵਲੋਂ ਗ੍ਰਿਫ਼ਤਾਰੀਆਂ ਕਰਨ ਦੀ ਬਜਾਏ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਮੰਗ ਪੱਤਰ ਪ੍ਰਾਪਤ ਕਰਕੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾਂ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਕਲ ਦਫ਼ਤਰ ਸਾਹਮਣੇ ਸਾਂਝੇ ਮੰਚ ਦੇ ਆਗੂਆਂ ਵਲੋਂ ਤਰਲੋਕ ਸਿੰਘ ਖੁੰਡੀ ਤੇ ਸਾਹਿਬ ਸਿੰਘ ਦੀ ਪ੍ਰਧਾਨਗੀ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜੁਆਇੰਟ ਫੋਰਮ ਤੇ ਏਕਤਾ ਮੰਚ ਦੇ ਸਾਂਝੇ ਫੈਸਲੇ ਮੁਤਾਬਿਕ ਪਹਿਲਾਂ ਐਲਾਨੀ ਛੁੱਟੀ ਵਿਚ ਵਾਧਾ ਕਰਦੇ ਹੋਏ 23 ਤੇ 24 ਜੁਲਾਈ ਨੂੰ 2 ਦਿਨਾਂ ਦੀ ਵਾਧੂ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ ਹਜ਼ਾਰਾ ਸਿੰਘ ਗਿੱਲ, ਦਵਿੰਦਰ ਸਿੰਘ ਸੈਣੀ, ਕਾਮਰੇਡ ਬਲਵਿੰਦਰ ਉਦੀਪੁਰ, ਨਿਰਮਲ ਸਿੰਘ ਬਸਰਾ, ਪਿਆਰਾ ਸਿੰਘ ਭਾਮੜੀ, ਬਾਵਾ ਸਿੰਘ, ਸਤਨਾਮ ਸਿੰਘ ਖਾਰਾ, ਜਰਨੈਲ ਸਿੰਘ, ਸਤੀਸ਼ ਕੁਮਾਰ ਸੈਣੀ, ਰੂਪ ਲਾਲ, ਪਰਮਜੀਤ ਸਿੰਘ, ਬਲਵਿੰਦਰ ਪਾਲ, ਸੁਰਜੀਤ ਸਿੰਘ ਲੰਬੜਦਾਰ, ਤਰਸੇਮ ਸਿੰਘ ਅਠਵਾਲ, ਪ੍ਰੇਮ ਸਿੰਘ ਸੁਲਤਾਨਪੁਰ, ਮਲਕੀਤ ਸਿੰਘ ਜੇ.ਈ, ਜਗਦੀਪ ਸਿੰਘ ਸਾਹੋਵਾਲ, ਰਕੇਸ਼ ਕੁਮਾਰ ਠਾਕੁਰ, ਬਲਵਿੰਦਰ ਸਿੰਘ ਉਦੀਪੁਰ, ਹਜ਼ਾਰਾ ਸਿੰਘ, ਰਕੇਸ਼ ਚੰਦ, ਦਲਜੀਤ ਸਿੰਘ ਸਿੱਧਵਾਂ, ਦਵਿੰਦਰ ਸਿੰਘ, ਸੁਖਦੇਵ ਸਿੰਘ ਖੁੰਡਾ, ਅਸ਼ੋਕ ਕੁਮਾਰ, ਨਗੇਸ਼ ਕੁਮਾਰ, ਓਮਨਾਥ, ਰਸ਼ਪਾਲ ਸਿੰਘ, ਸੁਰੇਸ਼ ਕੁਮਾਰ, ਕੁਲਵਿੰਦਰ ਸਿੰਘ, ਮੋਹਨ ਲਾਲ, ਪ੍ਰਕਾਸ਼ ਘੁੱਲਾ, ਬਲਕਾਰ ਸਿੰਘ, ਕਮਲਜੀਤ ਸਿੰਘ ਜੇ.ਈ, ਅਮਨਦੀਪ ਸਿੰਘ, ਪਿਆਰਾ ਸਿੰਘ, ਭਾਮੜੀ, ਦਵਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਜੇ.ਈ, ਜਗਦੀਪ ਸਿੰਘ ਸਾਹੋਵਾਲ, ਰਕੇਸ਼ ਕੁਮਾਰ ਠਾਕੁਰ, ਕੁਲਦੀਪ, ਬਲਵਿੰਦਰ ਸਿੰਘ, ਦਲਜੀਤ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ ਜੇ.ਈ, ਜਸਬੀਰ ਸਿੰਘ, ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਜੁਆਇੰਟ ਫੋਰਮ ਰਵੇਲ ਸਿੰਘ ਸਹਾਇਪੁਰ, ਕਰਮਚਾਰੀ ਦਲ ਦੇ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਨਾਗੋਕੇ, ਜੁਆਇੰਟ ਫੋਰਮ ਮੈਂਬਰ ਤਜਿੰਦਰ ਸਿੰਘ ਸੇਖੋਂ, ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਆਦਿ ਆਗੂਆਂ ਨੇ ਸਰਕਾਰ ਦੀ ਨਿਖੇਧੀ ਕੀਤੀ।