09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦਾ ਸਾਲਾਨਾ ਇਜਲਾਸ ਸਮਾਪਤ * ਡਾ: ਜਗਜੀਵਨ ਲਾਲ ਪ੍ਰਧਾਨ ਅਤੇ ਅਮਰਜੀਤ ਸ਼ਾਸਤਰੀ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 27-07-2026
ਗੁਰਦਾਸਪੁਰ, 26 ਜੁਲਾਈ (ਪੰਕਜ ਸ਼ਰਮਾ)-ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦਾ ਸਲਾਨਾ ਇਜਲਾਸ ਗੁਰਦਾਸਪੁਰ ਵਿਖੇ ਕਾਮਰੇਡ ਨਰਭਿੰਦਰ ਸਿੰਘ ਜਥੇਬੰਦਕ ਸਕੱਤਰ ਪੰਜਾਬ ਦੀ ਨਿਗਰਾਨੀ ਹੇਠ ਸਮਾਪਤ ਹੋਇਆ। ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਕਾਮਰੇਡ ਨਰਭਿੰਦਰ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪਿਛੋਕੜ ਬਾਰੇ, ਪ੍ਰਾਪਤੀਆਂ ਤੇ ਆਉਣ ਵਾਲੇ ਚੈਲੇਂਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੰਦਰਾ ਗਾਂਧੀ ਵਲੋਂ 1975 ਦੀ ਐਮਰਜੈਂਸੀ ਤੋਂ ਬਾਅਦ ਲੋਕਾਂ ਦੇ ਕੁਚਲੇ ਜਾ ਰਹੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ ਆਗਾਜ਼ ਕੀਤਾ। ਜਿਸ ਨੇ ਸਰਾਏ ਨਾਗਾਂ ਵਿਖੇ ਨਿਹੰਗਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਸਜ਼ਾ ਦਿਵਾਉਣ ਤੋਂ ਇਲਾਵਾ ਦਿੱਲੀ ਦੰਗਿਆਂ ’ਤੇ ਰਿਪੋਰਟ ਛਾਪ ਕੇ ਤਾਨਾਸ਼ਾਹੀ ਦਾ ਜਵਾਬ ਦਿੱਤਾ ਹੈ। ਸਭਾ ਪੰਜਾਬ ਤੇ ਪੰਜਾਬ ਤੋਂ ਬਾਹਰ ਰਾਜਸੀ ਗੁੰਡਾਗਰਦੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਗੁਰਦਾਸਪੁਰ ਇਕਾਈ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਪਿਛਲੇ ਦੋ ਸਾਲਾਂ ਦੀ ਰਿਪੋਰਟ ਪੜ੍ਹ ਕੇ ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਵੱਖ-ਵੱਖ ਦਿਨਾਂ ’ਤੇ ਚੇਤਨਾ ਕਨਵੈਨਸ਼ਨ ਕਰਵਾਈਆਂ ਗਈਆਂ। ਸਭਾ ਵਲੋਂ ਪਿੰਡ ਆਦੀਆਂ ਵਿਖੇ ਨੌਜਵਾਨ ਰਣਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਬਾਰੇ ਜਾਂਚ ਪੜਤਾਲ ਕਰਕੇ ਆਵਾਜ਼ ਬੁਲੰਦ ਕੀਤੀ ਹੈ। ਰਿਪੋਰਟ ਉਪਰ ਚਰਚਾ ਵਿਚ ਸੁਰਿੰਦਰ ਸਿੰਘ ਕੋਠੇ ਘੁਰਾਲਾ, ਸੁਖਦੇਵ ਸਿੰਘ ਗੋਸਲ, ਸੰਜੀਵ ਮਿੰਟੂ , ਗੁਰਵਿੰਦਰ ਸਿੰਘ ਨੇ ਆਪਣੇ ਸੁਝਾਅ ਦਿੱਤੇ ਜਿਸ ਨੂੰ ਕੁਝ ਸੋਧਾਂ ਕਰਨ ਉਪਰੰਤ ਇਜਲਾਸ ਨੇ ਪਾਸ ਕੀਤਾ। ਸੂਬਾ ਕਮੇਟੀ ਮੈਂਬਰ ਅਮਰਜੀਤ ਸ਼ਾਸਤਰੀ ਵਲੋਂ ਪੇਸ਼ ਕੀਤੇ ਮਤੇ ਜਿਨ੍ਹਾਂ ’ਚ ਅਮਰੀਕਾ-ਈਰਾਨ ਜੰਗਬੰਦੀ ਕਰਨ, ਅਮਰੀਕਾ-ਭਾਰਤ ਵਪਾਰ ਸਮਝੌਤਾ ਰੱਦ ਕਰਨ, ਐਸ.ਆਈਆਰ. ਸਕੀਮ ਤਹਿਤ ਆਮ ਨਾਗਰਿਕਾਂ ਤੋਂ ਨਾਗਰਿਕਤਾ ਦਾ ਹੱਕ ਖੋਹਣ ਦੀ ਕੋਸ਼ਿਸ਼ ਕਰਨਾ, ਬਿਜਲੀ ਬਿੱਲ 2025 ਰੱਦ ਕਰਨ ਦੀ ਮੰਗ, ਮਨਰੇਗਾ ਸਕੀਮ ਤਹਿਤ ਮਜ਼ਦੂਰ ਜਮਾਤ ਦਾ ਘਾਣ, ਕਿਰਤ ਕਾਨੂੰਨਾਂ ਵਿਚ ਸੋਧਾਂ ਵਾਪਸ ਲੈਣ, ਦਿੱਲੀ ਜੰਤਰ ਮੰਤਰ ਉਪਰ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਇਲਾਵਾ ਬਰਨਾਲਾ, ਚੰਡੀਗੜ੍ਹ ਅਤੇ ਖੰਨਾ ਵਿਖੇ ਪੁਲਿਸ ਤਸ਼ੱਦਦ ਕਾਰਨ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਕੁਲਦੀਪ ਸਿੰਘ ਰਿਆੜ ਤੇ ਹੈੱਡਮਾਸਟਰ ਅਬਨਾਸ਼ ਸਿੰਘ ਦੀ ਨਿਗਰਾਨੀ ਹੇਠ ਹੋਈ ਚੋਣ ਦੀ ਪ੍ਰਕਿਰਿਆ ਨੂੰ ਪੂਰੀ ਕਰਦਿਆਂ ਨਵੀਂ ਜਥੇਬੰਧਕ ਟੀਮ ਦਾ ਐਲਾਨ ਕੀਤਾ ਗਿਆ। ਜਿਸ ਵਿਚ ਜਗਜੀਵਨ ਲਾਲ ਪ੍ਰਧਾਨ, ਅਸ਼ੋਕ ਕੁਮਾਰ ਸਾਬਕਾ ਐਸ.ਡੀ.ਐਮ. ਉਪ ਪ੍ਰਧਾਨ, ਜਰਨਲ ਸਕੱਤਰ ਅਮਰਜੀਤ ਸ਼ਾਸਤਰੀ, ਜਾਇੰਟ ਸਕੱਤਰ ਅਸ਼ਵਨੀ ਕੁਮਾਰ, ਵਿੱਤ ਸਕੱਤਰ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਪ੍ਰੈਸ ਸਕੱਤਰ ਕਰਨੈਲ ਸਿੰਘ ਚਿੱਟੀ ਤੋਂ ਇਲਾਵਾ ਹੇਮ ਰਾਜ ਦੀਨਾਨਗਰ, ਸੁਰਿੰਦਰ ਸਿੰਘ ਕੋਠੇ ਘੁਰਾਲਾ, ਸੁਖਦੇਵ ਸਿੰਘ ਗੋਸਲ, ਅਮਰ ਕ੍ਰਾਂਤੀ, ਅਸ਼ੋਕ ਭਾਰਤੀ, ਵਿਜੇ ਕੁਮਾਰ ਦੀਨਾਨਗਰ, ਰੂਪ ਸਿੰਘ, ਗੁਰਵਿੰਦਰ ਸਿੰਘ ਜੀਵਨਚੱਕ, ਹਰਭਜਨ ਸਿੰਘ ਮਾਂਗਟ, ਸੁਖਵਿੰਦਰ ਪਾਲ ਬਾਜੇਚੱਕ, ਗੁਰਦਿਆਲ ਸਿੰਘ ਬਾਲਾ ਪਿੰਡੀ, ਰਣਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ। ਸਭਾ ਵਲੋਂ ਚੌਧਰੀ ਰਾਮ ਸਿੰਘ ਦੱਤ ਯਾਦਗਾਰੀ ਹਾਲ ਕਮੇਟੀ ਗੁਰਦਾਸਪੁਰ ਵਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਫਿਰਕਾਪ੍ਰਸਤੀ ਅਤੇ ਫਾਸੀਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਸਬੰਧੀ ਕਰਵਾਏ ਜਾ ਰਹੇ ਸਮਾਗਮ ਮੌਕੇ ਸ਼ਿਰਕਤ ਕਰਨ ਲਈ ਸਮੂਹ ਲੋਕਾਂ ਨੂੰ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਵਿਖੇ ਕਿਸਾਨਾਂ ਨੇ ਫ਼ੂਕਿਆ ਪੰਜਾਬ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਨੌਜਵਾਨ ਦੀ ਦੁਬਈ ’ਚ ਸੜਕ ਹਾਦਸੇ ’ਚ ਮੌਤ
Ad Position 24