ਗੁਰਦਾਸਪੁਰ, 26 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਨੰਬਰ-56 ਦੇ ਸਰਕਲ ਗੁਰਦਾਸਪੁਰ ਦੇ ਸਰਕਲ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਪੰਜਾਬ ਸਰਕਾਰ ਕੋਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਗੌਰਮਿੰਟ ਪੈਨਸ਼ਨਰ ਜੁਆਇੰਟ ਫਰੰਟ ਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੀ ਅਗਵਾਈ ਹੇਠ 29 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਤੇ ਵਿੱਤ ਮੰਤਰੀ ਪੰਜਾਬ ਸ਼ਹਿਰ ਸੰਗਰੂਰ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੀ ਹੋਈ ਮੀਟਿੰਗ ਵਿਚ ਸਟੇਟ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਟੇਟ ਕਮੇਟੀ ਵਲੋਂ ਲਗਾਏ ਕੋਟੇ ਅਨੁਸਾਰ ਗੁਰਦਾਸਪੁਰ ਸਰਕਲ ਦੇ ਮੰਡਲ ਗੁਰਦਾਸਪੁਰ, ਪਠਾਨਕੋਟ ਮੰਡਲ, ਕਾਦੀਆਂ ਮੰਡਲ, ਧਾਰੀਵਾਲ ਮੰਡਲ, ਸ਼ਹਿਰੀ ਮੰਡਲ ਬਟਾਲਾ, ਦਿਹਾਤੀ ਮੰਡਲ ਬਟਾਲਾ ਤੋਂ ਪੈਨਸ਼ਨਰ ਵੱਡੀ ਗਿਣਤੀ ਵਿਚ ਬੱਸਾਂ ਰਾਹੀਂ ਸੰਗਰੂਰ ਪਹੁੰਚੇਗਾ ਤਾਂ ਜੋ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਵੇਂ 18 ਫੀਸਦੀ ਡੀ.ਏ. ਉਸ ਦਾ ਬਕਾਇਆ ਏਰੀਅਰ, 2.59 ਗੁਣਾਂਕ ਨਾਲ ਪੈਨਸ਼ਨ ਨਿਯਮ 1972 ਤਹਿਤ ਉਸ ਦਾ ਨੋਟੀਫਿਕੇਸ਼ਨ ਕਰਕੇ ਲਾਗੂ ਕਰਨਾ 37 ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨਾ, 200 ਰੁਪਏ ਕੱਟਿਆ ਜਾ ਰਿਹਾ ਵਿਕਾਸ ਟੈਕਸ ਬੰਦ ਕਰਨਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਹੈ। ਜੇਕਰ ਇਹ ਮੰਨੀਆਂ ਮੰਗਾਂ 29 ਤੋਂ ਪਹਿਲਾਂ ਲਾਗੂ ਨਾ ਕੀਤੀਆਂ ਤਾਂ ਪੈਨਸ਼ਨਰ ਇਸ ਮਹਾਂ ਰੈਲੀ ਵਿਚ ਵੱਧ ਚੜ ਕੇ ਸ਼ਾਮਿਲ ਹੋਣਗੇ। ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਹ ਮੰਗਾਂ ਲਾਗੂ ਨਾ ਕੀਤੀਆਂ ਤਾਂ ਮੁਲਾਜ਼ਮ ਸਾਂਝਾ ਫਰੰਟ ਪੰਜਾਬ ਦੇ ਸੱਦੇ ’ਤੇ 7 ਅਗਸਤ ਨੂੰ ਸੈਕਟਰ-39 ਵਿਚ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਰੈਲੀ ਵਿਚ ਪੈਨਸ਼ਨਰ ਵੱਧ ਚੜ ਕੇ ਸ਼ਾਮਿਲ ਹੋਣਗੇ।