10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਨੇ ਦੀਨਾਨਗਰ ਵਿਧਾਇਕਾ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 27-07-2026
ਦੀਨਾਨਗਰ, 26 ਜੁਲਾਈ (ਸੋਢੀ/ਸ਼ਰਮਾ/ਘੁੰਮਣ)-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਗੁਰਦਾਸਪੁਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਕਪੂਰ ਦੀ ਅਗਵਾਈ ਹੇਠ ਹਲਕਾ ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਸਤੀਸ਼ ਕਪੂਰ ਨੇ ਦੱਸਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਜੋ ਕਿ ਏ.ਆਈ.ਓ.ਸੀ.ਡੀ. ਨਾਲ ਸਬੰਧਿਤ ਹੈ, ਕੋਲ 27,000 ਤੋਂ ਵੱਧ ਕੈਮਿਸਟ ਮੈਂਬਰ ਹਨ। ਇਨ੍ਹਾਂ ਕੈਮਿਸਟਾਂ, ਉਨ੍ਹਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਸਮੇਤ ਪੂਰਾ ਕੈਮਿਸਟ ਭਾਈਚਾਰਾ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਅਤੇ ਡਰੱਗ ਵਿਭਾਗ ਦਾ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ ਕੋਵਿਡ ਮਹਾਂਮਾਰੀ, ਹੜ੍ਹਾਂ ਦੀ ਸਥਿਤੀ ਅਤੇ ਰੰਗਲਾ ਪੰਜਾਬ ਮੁਹਿੰਮ ਦੌਰਾਨ ਵੀ ਐਸੋਸੀਏਸ਼ਨ ਨੇ ਮਰੀਜ਼ਾਂ ਦੀ ਸੇਵਾ ਵਿਚ ਅਹਿਮ ਭੂਮਿਕਾ ਨਿਭਾਈ। ਪਰ ਹੁਣ ਕੈਮਿਸਟ ਭਾਈਚਾਰੇ ਨੂੰ ਆਉਣ ਵਾਲੇ ਦਿਨਾਂ ਵਿਚ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਨੌਬਤ ਆ ਸਕਦੀ ਹੈ, ਕਿਉਂਕਿ ਪੁਰਾਣੀ ਸੋਧੀ ਹੋਈ ਡਰੱਗ ਨੀਤੀ ਕਾਰਨ ਉਨ੍ਹਾਂ ’ਤੇ ਸੰਕਟ ਖੜ੍ਹਾ ਹੋ ਗਿਆ ਹੈ। ਐਸੋਸੀਏਸ਼ਨ ਨੇ ਚਿੰਤਾ ਜਿਤਾਉਂਦਿਆਂ ਕਿਹਾ ਕਿ ਜੇਕਰ ਇਸ ਨੀਤੀ ਕਾਰਨ ਦੁਕਾਨਾਂ ਬੰਦ ਹੁੰਦੀਆਂ ਹਨ, ਤਾਂ ਇਸ ਨਾਲ ਨਾ ਸਿਰਫ਼ ਕੈਮਿਸਟ ਪਰਿਵਾਰ ਪ੍ਰਭਾਵਿਤ ਹੋਣਗੇ, ਸਗੋਂ ਆਮ ਲੋਕਾਂ ਨੂੰ ਵੀ ਦਵਾਈਆਂ ਦੀ ਘਾਟ ਕਾਰਨ ਮੁਸ਼ਕਿਲ ਆ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿਹਤ ਮੰਤਰੀ (ਪੰਜਾਬ) ਨਾਲ ਵਿਚਾਰ-ਵਟਾਂਦਰਾ ਕੀਤੇ ਅਨੁਸਾਰ ਪੁਰਾਣੀ ਦਵਾਈ ਨੀਤੀ ਵਿਚ ਸੋਧ, ਜਨ ਔਸ਼ਧੀ ਸਟੋਰਾਂ ਦੀ ਨਿਯਮਿਤ ਜਾਂਚ, ਲਾਜ਼ਮੀ ਸ਼ਡਿਊਲ ਐਚ-1 ਰਜਿਸਟਰ ਨੂੰ ਹਟਾਉਣਾ, ਅਣਅਧਿਕਾਰਤ ਐਪਾਂ ਰਾਹੀਂ ਦਵਾਈਆਂ ਦੀ ਆਨਲਾਈਨ ਸਪਲਾਈ ਦੀ ਜਾਂਚ ਕਰਨਾ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਸੈਕਟਰੀ ਪ੍ਰਭਜਿੰਦਰ ਆਨੰਦ, ਸੰਜੀਵ ਕਪੂਰ, ਰਜਿੰਦਰ ਸੈਣੀ, ਦੀਪਕ ਮਹਾਜਨ, ਸ਼ਿਆਮ ਸੁੰਦਰ ਅਤੇ ਸੰਦੀਪ ਗੋਲਡੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫਾਈ ਕਰਮਚਾਰੀਆ ’ਤੇ ਲਾਠੀਚਾਰਜ ਦੇ ਵਿਰੋਧ ’ਚ ਕਿਸਾਨਾਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਪੈਨਸ਼ਨਰ 29 ਨੂੰ ਸੰਗਰੂਰ ਮਹਾਂ ਰੈਲੀ ’ਚ ਵੱਧ ਚੜ ਕੇ ਪਹੁੰਚਣਗੇ-ਸੁਰਿੰਦਰ ਪੱਪੂ
Ad Position 24