06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਾਰਗਿਲ ਜੰਗ ਦੇ ਨਾਇਕਾਂ ਦੀਆਂ ਕੁਰਬਾਨੀਆਂ ਅੱਗੇ ਪੂਰਾ ਦੇਸ਼ ਨਤਮਸਤਕ-ਬ੍ਰਿਗੇਡੀਅਰ ਸੁਖਬੀਰ ਸਿੰਘ *ਕਾਰਗਿਲ ਵਿਜੇ ਦਿਵਸ ਨੂੰ ‘ਸ਼ੌਰਿਆ ਸਨਮਾਨ ਸਮਾਰੋਹ’ ਦੇ ਰੂਪ ᾿ਚ ਮਨਾਇਆ *105 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 28-07-2026
ਦੀਨਾਨਗਰ, 27 ਜੁਲਾਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਮੌਕੇ ਐਸ.ਐਸ.ਐਮ ਕਾਲਜ ਵਿਖੇ ਪ੍ਰਿੰਸੀਪਲ ਡਾ: ਆਰ.ਕੇ ਤੁਲੀ ਦੀ ਅਗਵਾਈ ਹੇਠ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਵਲੋਂ ਸ਼ੌਰਿਆ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮਾਮੂਨ ਕੈਂਟ ਤੋਂ ਭਾਰਤੀ ਫੌਜ਼ ਦੇ ਡਿਪਟੀ ਜੀ.ਓ.ਸੀ ਬ੍ਰਿਗੇਡੀਅਰ ਸੁਖਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ 25 ਮੈਕ ਯੂਨਿਟ ਦੇ ਮੇਜਰ ਕੁਲਦੀਪ ਸਿੰਘ, ਕਾਰਗਿਲ ਜੰਗ ਦੇ ਵੀਰ ਚੱਕਰ ਜੇਤੂ ਕੈਪਟਨ ਰਘੁਨਾਥ ਸਿੰਘ, ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਰਤਇੰਦੂ ਓਹਰੀ, ਰਿਟਾ. ਕਰਨਲ ਜੀ.ਐਸ ਸੈਣੀ, ਆਲ ਇੰਡੀਆ ਕਸ਼ੱਤਰੀ ਮਹਾਂਸਭਾ ਦੇ ਸੂਬਾ ਚੇਅਰਮੈਨ ਠਾਕੁਰ ਦਵਿੰਦਰ ਸਿੰਘ ਦਰਸ਼ੀ, ਰਾਜਪੂਤ ਮਹਾਂਸਭਾ ਦੇ ਲੋਕ ਸਭਾ ਹਲਕਾ ਪ੍ਰਧਾਨ ਕੁੰਵਰ ਸੰਤੋਖ ਸਿੰਘ, ਪ੍ਰੀਸ਼ਦ ਦੇ ਪ੍ਰੈਸ ਸਕੱਤਰ ਬਿੱਟਾ ਕਾਟਲ, ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੇ ਭਤੀਜੇ ਸੂਬੇਦਾਰ ਕਰਨ ਸਿੰਘ, ਅਸ਼ੋਕ ਚੱਕਰ ਜੇਤੂ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਕਾਰਗਿਲ ਜੰਗ ਦੇ ਸ਼ਹੀਦ ਵੀਰ ਚੱਕਰ ਜੇਤੂ ਸੂਬੇਦਾਰ ਨਿਰਮਲ ਸਿੰਘ ਦੀ ਪਤਨੀ ਮਨਜੀਤ ਕੌਰ, ਵੀਰ ਚੱਕਰ ਜੇਤੂ ਮੇਜਰ ਭਗਤ ਸਿੰਘ ਦੇ ਭਤੀਜੇ ਹਰਬੰਸ ਸਿੰਘ, ਸ਼ਹੀਦ ਲਾਂਸਨਾਇਕ ਡਿਪਟੀ ਸਿੰਘ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਨਾਇਕ ਮੁਖਤਿਆਰ ਸਿੰਘ ਦੇ ਬੇਟੇ ਸੁਰਜੀਤ ਸਿੰਘ, ਗਲਵਾਨ ਘਾਟੀ ਦੇ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੇ ਭਰਾ ਸੂਬੇਦਾਰ ਸੁਖਚੈਨ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਪੁਲਵਾਮਾ ਹਮਲੇ ਦੀ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅਤਰੀ, ਜੰਮੂ ਤੋਂ ਸੰਧਿਆ ਗੁਪਤਾ, ਗ੍ਰਾਮ ਸੁਧਾਰ ਸਭਾ ਬਹਿਰਾਮਪੁਰ ਦੇ ਪ੍ਰਧਾਨ ਵਿਜੇ ਸਲਾਰੀਆ, ਐਸ.ਐਚ.ਓ ਸੁਰਿੰਦਰ ਪਾਲ ਸਿੰਘ, ਐਸ.ਆਈ ਪ੍ਰਥਮ ਪਠਾਣੀਆ, ਇੰਡੀਅਨ ਐਕਸ ਸਰਵਿਸਮੈਨ ਲੀਗ ਪੰਜਾਬ ਤੇ ਚੰਡੀਗੜ ਦੇ ਵਾਈਸ ਪ੍ਰਧਾਨ ਕੈਪਟਨ ਫਕੀਰ ਸਿੰਘ, ਰਾਜਪੂਤ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਰਾਮ ਸਿੰਘ, ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ, ਭਾਰਤ ਵਿਕਾਸ ਪ੍ਰੀਸ਼ਦ ਦੇ ਵਿਨੋਦ ਸ਼ਰਮਾ, ਵਿਜੇ ਕਾਂਸਰਾ, ਯੋਗ ਸਿੱਖਿਅਕ ਰਜਿੰਦਰ ਸ਼ਰਮਾ, ਲੀਗ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਮਦਨ ਲਾਲ ਸ਼ਰਮਾ ਅਤੇ ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਵੀ ਹਾਜਰ ਹੋ ਕੇ ਸ਼ਹੀਦਾਂ ਦੀ ਸ਼ਹਾਦਤ ਅੱਗੇ ਸੀਸ ਝੁਕਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬ੍ਰਿਗੇਡੀਅਰ ਸੁਖਬੀਰ ਸਿੰਘ ਨੇ ਕਿਹਾ ਕਿ ਕਾਰਗਿਲ ਜੰਗ ਭਾਰਤੀ ਫੌਜ਼ ਦੀ ਅਦਭੁਤ ਬਹਾਦਰੀ ਅਤੇ ਸ਼ਾਨਦਾਰ ਯੁੱਧ ਕਲਾ ਦਾ ਪ੍ਰਦਰਸ਼ਨ ਸੀ, ਜਿਸ ਨੇ ਪਹਿਲਾਂ ਤੋਂ ਹੀ ਘੁੱਸਪੈਠ ਕਰਕੇ ਭਾਰਤੀ ਖੇਤਰ ਅੰਦਰ ਉੱਚੀਆਂ ਬਰਫੀਲੀਆਂ ਚੋਟੀਆਂ ’ਤੇ ਮੋਰਚਾ ਸਾਂਭੀ ਬੈਠੀਆਂ ਦੁਸ਼ਮਣ ਦੇਸ਼ ਦੀਆਂ ਫੌਜਾਂ ਨੂੰ ਨਾ ਸਿਰਫ ਭਾਰਤੀ ਖੇਤਰ ਅੰਦਰੋਂ ਭੱਜਣ ਲਈ ਮਜਬੂਰ ਕੀਤਾ, ਸਗੋਂ ਦੁਸ਼ਮਣ ਦੇ ਦੰਦ ਖੱਟੇ ਕਰਕੇ ਇਹ ਸੰਦੇਸ਼ ਦਿੱਤਾ ਕਿ ਭਾਰਤੀ ਫੌਜ਼ ਹਰ ਸਥਿਤੀ ਵਿਚ ਹਰ ਹਮਲੇ ਦਾ ਮੁੰਹਤੋੜ ਜਵਾਬ ਦੇਣਾ ਜਾਣਦੀ ਹੈ। ਸਮਾਗਮ ਨੂੰ ਮੇਜਰ ਕੁਲਦੀਪ ਸਿੰਘ ਅਤੇ ਪ੍ਰਿੰਸੀਪਲ ਡਾ: ਆਰ.ਕੇ ਤੁਲੀ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਕਾਲਜ ਦੇ ਐਨ.ਸੀ.ਸੀ ਵਿੰਗ ਦੇ ਇੰਚਾਰਜ ਲੈਫਟੀਨੈਂਟ ਪ੍ਰੋ: ਅਮਿਤ ਕੁਮਾਰ ਨੇ ਨਿਭਾਈ। ਕਾਲਜ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ: ਸੋਨੂੰ ਮੰਗੋਤਰਾ ਦੇ ਦੇਸ਼ ਭਗਤੀ ’ਤੇ ਅਧਾਰਿਤ ਗੀਤਾਂ ਦੀ ਪੇਸ਼ਕਾਰੀ ਨੇ ਹਰ ਅੱਖ ਨੂੰ ਨਮ ਕਰ ਦਿੱਤਾ। ਸਮਾਗਮ ਦੌਰਾਨ ਮਹਿਮਾਨਾਂ ਵਲੋਂ 105 ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪਾਹੜਾ ਦੀ ਰਿਹਾਇਸ਼ ’ਤੇ ਕਾਂਗਰਸ ਲੀਡਰਸ਼ਿਪ ਦੀ ਅਹਿਮ ਬੈਠਕ *2027 ਦੀਆਂ ਚੋਣਾਂ ਦੀ ਤਿਆਰੀ ਤੇ ਅਹਿਮ ਮੁੱਦਿਆਂ... ਅਗਲੀ ਖ਼ਬਰ ਹੁਸ਼ਿਆਰਪੁਰ ਆਟੋਮੋਬਾਇਲਸ ਦੇ ਸਿੰਗੜੀਵਾਲਾ ਸਥਿਤ ਸ਼ੋਅਰੂਮ ’ਚ ਨਵੀ ਬਰੇਜ਼ਾ ਕਾਰ ਦੀ ਸ਼ਾਨਦਾਰ ਘੁੰਢ ਚੁਕਾਈ
Ad Position 24
No active advertisement