06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹੈਰੋਇਨ, ਡਰੱਗ ਮਨੀ ਤੇ ਇਲੈੱਕਟ੍ਰੋਨਿਕ ਕੰਡੇ ਸਮੇਤ 2 ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 28-07-2026
ਕਾਹਨੂੰਵਾਨ, 27 ਜੁਲਾਈ (ਨਿਸ਼ਾਨ ਸਿੰਘ ਚਾਹਲ)-ਕਾਹਨੂੰਵਾਨ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ 30 ਗ੍ਰਾਮ ਹੈਰੋਇਨ, 900 ਡਰੱਗ ਮਨੀ ਤੇ ਇਕ ਇਲੈਕਟਰੋਨਿਕ ਕੰਡੇ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਏ.ਐਸ.ਆਈ. ਨਿਰਮਲ ਸਿੰਘ ਵਲੋਂ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ ਸਮੇਤ ਪੁਲਿਸ ਪਾਰਟੀ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਇਹ ਪੁਲਿਸ ਪਾਰਟੀ ਟੀ ਪੁਆਇੰਟ ਪਿੰਡ ਭੱਟੀਆਂ ਕੋਲ ਪੁੱਜੀ ਤਾਂ ਉਥੇ ਖੜੇ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਪੁਲਿਸ ਨੂੰ 30 ਗ੍ਰਾਮ ਹੈਰੋਇਨ, 900 ਡਰੱਗ ਮਨੀ ਤੇ ਇਕ ਇਲੈਕਟਰੋਨਿਕ ਕੰਡਾ ਬਰਾਮਦ ਹੋਇਆ। ਇਨ੍ਹਾਂ ਦੋਸ਼ੀ ਨੌਜਵਾਨਾਂ ਦੀ ਪਹਿਚਾਣ ਮਨਪ੍ਰੀਤ ਮਸੀਹ ਅਤੇ ਬਿਕਰਮ ਵਾਸੀ ਪਿੰਡ ਭੱਟੀਆਂ ਵਜੋਂ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਲਈ ਬਟਾਲੇ ਤੋਂ ਵੱਡਾ ਜਥਾ ਜਾਵੇਗਾ : ਪ੍ਰਿਥੀਪਾਲ ਸਿੰਘ ਅਗਲੀ ਖ਼ਬਰ ਵਿਧਾਇਕ ਪਾਹੜਾ ਦੀ ਰਿਹਾਇਸ਼ ’ਤੇ ਕਾਂਗਰਸ ਲੀਡਰਸ਼ਿਪ ਦੀ ਅਹਿਮ ਬੈਠਕ *2027 ਦੀਆਂ ਚੋਣਾਂ ਦੀ ਤਿਆਰੀ ਤੇ ਅਹਿਮ ਮੁੱਦਿਆਂ...
Ad Position 24
No active advertisement