18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

‘ਆਪ’ ਦੇ ਹਲਕਾ ਇੰਚਾਰਜ ਮਾਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀ ਧਿਰ ਦੇ ਆਗੂ ਬਾਜਵਾ ਦਾ ਝੂਠ ਕੀਤਾ ਬੇ-ਨਿਕਾਬ

Ad Position 21
No active advertisement
ਅਜੀਤ ਡੈਸਕ 29-07-2026
ਕਾਦੀਆਂ, 28 ਜੁਲਾਈ (ਕੁਲਵਿੰਦਰ ਸਿੰਘ)-ਅੱਜ ਕਾਦੀਆਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੌਕੇ ਹੋਈ ਗੁੰਡਾਗਰਦੀ ਦੇ ਲਗਾਏ ਕਥਿਤ ਦੋਸ਼ਾਂ ਬਾਰੇ ਹਾਈਕੋਰਟ ’ਚ ਪਾਈ ਰਿੱਟ ਪਟੀਸ਼ਨ ਨੂੰ ਆਪ ਹੀ ਵਾਪਸ ਲੈਣ ਤੇ ਹਾਈਕੋਰਟ ਵਲੋਂ ਇਸ ਮਾਮਲੇ ਵਿਚ ਲਗਾਏ ਗਏ ਦੋਸ਼ ਸਾਬਤ ਨਾ ਕਰ ਸਕਣ ’ਤੇ ਸੱਚ ਦੀ ਹੋਈ ਜਿੱਤ ਨਾਲ ਵਿਰੋਧੀਆਂ ਦੀ ਸਾਜ਼ਿਸ਼ ਨੂੰ ਬੇਨਿਕਾਬ ਕੀਤਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਵਲੋਂ ਰਿੱਟ ਪਟੀਸ਼ਨ ਵਾਪਸ ਲੈਣ ਬਾਰੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਝੂਠ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਬੇ-ਨਿਕਾਬ ਹੋ ਗਿਆ ਹੈ। ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪ੍ਰੈੱਸ ਵਾਰਤਾ ਕਰਦਿਆਂ ਕਿਹਾ ਕਿ ਬੀਤੀ 16 ਜੁਲਾਈ ਨੂੰ ਜਦੋਂ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਵਾਸਤੇ ਵੋਟਾਂ ਪੈਣੀਆਂ ਸਨ ਤਾਂ ਉਸ ਸਮੇਂ ਪ੍ਰਤਾਪ ਸਿੰਘ ਬਾਜਵਾ ਵਲੋਂ ਆਮ ਆਦਮੀ ਪਾਰਟੀ ਦੇ ਗੁੰਡਾਗਰਦੀ ਕਰਨ ਦੇ ਕਥਿਤ ਦੋਸ਼ ਲਗਾਏ ਸਨ ਤੇ ਇਸ ਸਬੰਧੀ ਮਾਨਯੋਗ ਹਾਈਕੋਰਟ ਵਿਚ ਇਕ ਰਿੱਟ ਪਟੀਸ਼ਨ ਪਾ ਕੇ ਇਸ ਚੋਣ ਨੂੰ ਰੱਦ ਕਰਨ ਦੀ ਉਸ ਸਮੇਂ ਗੱਲ ਕੀਤੀ ਜਾ ਰਹੀ ਸੀ, ਪਰ ਜਦ ਬੀਤੀ ਕੱਲ੍ਹ ਮਾਨਯੋਗ ਹਾਈਕੋਰਟ ਨੇ ਇਸ ਰਿੱਟ ਪਟੀਸ਼ਨ ਦਾ ਫ਼ੈਸਲਾ ਸੁਣਾਉਂਦਿਆਂ ਸ: ਪ੍ਰਤਾਪ ਸਿੰਘ ਬਾਜਵਾ ਨੂੰ ਇਹ ਰਿੱਟ ਪਟੀਸ਼ਨ ਵਾਪਸ ਲੈਣ ਲਈ ਕਿਹਾ ਅਤੇ ਲਗਾਏ ਦੋਸ਼ ਸਾਬਤ ਨਾ ਕਰਨ ਦੀ ਸੂਰਤ ਵਿਚ ਉਕਤ ਸਾਰੇ ਮਾਮਲੇ ਦੀ ਮੁੜ ਸਾਰੀ ਜਾਂਚ ਕਰਨ ਦੀ ਗੱਲ ਕੀਤੀ ਤਾਂ ਉਸ ਸਮੇਂ ਸ: ਬਾਜਵਾ ਨੇ ਆਪਣੀ ਰਿੱਟ ਪਟੀਸ਼ਨ ਵਾਪਸ ਲੈ ਲਈ। ਹਲਕਾ ਇੰਚਾਰਜ ਸ: ਮਾਹਲ ਨੇ ਹੋਰ ਕਿਹਾ ਕਿ ਚੋਣ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 2 ਕੌਂਸਲਰਾਂ ਵਲੋਂ ਸ਼ਰੇਆਮ ਖੁੱਲ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਜਾ ਰਿਹਾ ਸੀ ਅਤੇ ਉਸ ਸਮੇਂ ਸ: ਪ੍ਰਤਾਪ ਸਿੰਘ ਬਾਜਵਾ ਨਾਲ ਜਾਂਦੇ ਦਿਖਾਈ ਦੇ ਰਹੇ ਸਨ। ਉਨ੍ਹਾਂ ਹੋਰ ਕਿਹਾ ਕਿ ਮਾਨਯੋਗ ਹਾਈਕੋਰਟ ਤੋਂ ਸਾਰਾ ਰਿਕਾਰਡ ਲੈ ਕੇ ਆਉਣ ਵਾਲੇ ਸਮੇਂ ਵਿਚ ਉਹ ਵਿਰੋਧੀ ਧਿਰ ਦੇ ਆਗੂ ਸ: ਪ੍ਰਤਾਪ ਸਿੰਘ ਬਾਜਵਾ ’ਤੇ ਕਥਿਤ ਮਾਨਹਾਨੀ ਬਾਰੇ ਰਿੱਟ ਪਟੀਸ਼ਨ ਵੀ ਦਾਇਰ ਕਰਨਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਲਵਿੰਦਰ ਕੌਰ ਮਾਹਲ ਦੇ ਪਤੀ ਸਰਬਜੀਤ ਸਿੰਘ ਭੱਤੂ ਮਾਹਲ, ਮੀਤ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ, ਸਾ. ਕੌਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ, ਚੇਅਰਮੈਨ ਵਿਜੇ ਕੁਮਾਰ, ਕੌਂਸਲਰ ਰਾਜਕੁਮਾਰ ਜੀਟਰ, ਦਵਿੰਦਰ ਕੁਮਾਰ ਸ਼ਰਮਾ, ਪ੍ਰੇਮ ਸਿੰਘ ਘੁੰਮਣ, ਸਿਕੰਦਰ ਸਿੰਘ, ਰਜੇਸ਼ ਕੁਮਾਰ, ਗੌਰਵ ਭਨੋਟ, ਕੌਂਸਲਰ ਸੁਰਿੰਦਰਪਾਲ, ਪੂਜਾ ਕੌਂਸਲਰ, ਕੌਂਸਲਰ ਪੂਜਾ ਰਾਣੀ, ਕੌਂਸਲਰ ਹਰਪ੍ਰੀਤ ਕੌਰ, ਹਰਪ੍ਰੀਤ ਸਿੰਘ ਮਾਹਲ, ਰਮੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ, ਸਾਗਰ ਮਾਹਲ ਸੂਰਜ ਮਾਹਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਰਕਾਰੀ ਸਕੂਲ ਦੇਹੜ ਫੱਤੂਪੁਰ ਦੇ ਬੱਚਿਆਂ ਨੂੰ ਸਕੂਲ ਬੈਗ ਵੰਡੇ
Ad Position 24