18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ

Ad Position 21
No active advertisement
ਅਜੀਤ ਡੈਸਕ 29-07-2026
ਬਟਾਲਾ, 28 ਜੁਲਾਈ (ਸਤਿੰਦਰ ਸਿੰਘ)- ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਛੋਟੇ ਘੁੰਮਣਾਂ ਵਾਲਿਆਂ ਦੇ ਚਰਨ ਸੇਵਕ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਦੀਆਂ ਤਿਆਰੀਆਂ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਾਮਦੇਵ ਜੀ ਦੀ ਅਗਵਾਈ ਵਿਚ ਜੋਰਾਂ ’ਤੇ ਚਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਾਮਦੇਵ ਜੀ ਬੋਹੜੀ ਸਾਹਿਬ ਵਾਲਿਆਂ ਨੇ ਦੱਸਿਆ ਕਿ 16 ਅਗਸਤ ਦਿਨ ਐਤਵਾਰ ਨੂੰ ਬਾਬਾ ਸ਼ਿਵ ਜੀ ਦਾ ਬਰਸੀ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। 14 ਅਗਸਤ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾ ਰਹੇ ਹਨ ਤੇ 16 ਅਗਸਤ ਐਤਵਾਰ ਨੂੰ ਭੋਗ ਪਾਏ ਜਾ ਰਹੇ ਹਨ। ਬਾਬਾ ਸ਼ਿਵ ਜੀ ਦੀ ਯਾਦਗਾਰ ਗੁਰਦੁਆਰਾ ਅੰਗੀਠਾ ਸਾਹਿਬ ਤੇ ਨਵੇਂ ਲੰਗਰ ਹਾਲ ਦੀਆਂ ਤਿਆਰੀਆਂ ਜੋਰਾਂ ’ਤੇ ਚਲ ਰਹੀਆਂ ਹਨ। ਨਵੇਂ ਬਣੇ ਲੰਗਰ ਹਾਲ ਅਤੇ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਮਾਰਬਲ ਅਤੇ ਰੰਗ ਰੋਗਨ ਦੀ ਸੇਵਾ ਲਗਾਤਾਰ ਚਲ ਰਹੀ ਹੈ। ਬਾਬਾ ਜੀ ਦੀ ਬਰਸੀ ਮੌਕੇ ਵੱਡੇ ਪੱਧਰ ’ਤੇ ਲੱਗਣ ਵਾਲੇ ਸ਼ਾਮਿਆਨੇ, ਲਾਈਟਾਂ, ਸਟੇਜ, ਸਾਉਂਡ ਅਤੇ ਲੰਗਰਾਂ ਦੀਆਂ ਤਿਆਰੀਆਂ ਸੰਬੰਧੀ ਵੀ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ। ਬਾਬਾ ਜੀ ਦੀ ਬਰਸੀ ’ਤੇ ਆਈਆਂ ਸੰਗਤਾਂ ਦੀਆਂ ਕਾਰਾਂ, ਬੱਸਾਂ, ਟਰੈਕਟਰ ਟਰਾਲੀਆਂ ਅਤੇ ਸਕੂਟਰ ਮੌਟਰ ਸਾਇਕਲਾਂ ਦੇ ਸਟੈਂਡ ਲਈ ਵੀ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਸੰਤ ਬਾਬਾ ਸ਼ਿਵ ਜੀ ਦੀ ਪਹਿਲੀ ਬਰਸੀ ਮਨਾਉਣ ਲਈ ਸੰਗਤਾਂ ਦੇ ਮਨਾਂ ਵਿਚ ਬੜਾ ਵੱਡਾ ਉਤਸ਼ਾਹ ਹੈ ਅਤੇ ਬਾਬਾ ਜੀ ਦੇ ਬਰਸੀ ਸਮਾਗਮ 16 ਅਗਸਤ ਦਿਨ ਐਤਵਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ। ਇਸ ਮੌਕੇ ਬਾਬਾ ਨਾਮਦੇਵ ਜੀ ਮੁੱਖ ਸੇਵਾਦਾਰ ਬੋਹੜੀ ਸਾਹਿਬ, ਬਾਬਾ ਸਰਬਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਬਾਬਾ ਮੋਹਨ ਸਿੰਘ ਜੀ ਭਾਗੋਵਾਲ, ਪ੍ਰੋ. ਬਲਬੀਰ ਸਿੰਘ ਕੌਲਾ ਪ੍ਰਧਾਨ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਬਟਾਲਾ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਸਮਸ਼ੇਰ ਸਿੰਘ ਮਲਕਪੁਰ, ਦਿਲਬਾਗ ਸਿੰਘ ਬਾਲੇਵਾਲ, ਪਹਿਲਵਾਨ ਦਿਲਬਾਗ ਸਿੰਘ ਬਾਗੋਂਵਾਣੀ, ਗੁਰਦੀਪ ਸਿੰਘ ਸਾਰਚੂਰ, ਬਿਕਰਮਜੀਤ ਸਿੰਘ ਸਦਾਰੰਗ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟਰੇਸ਼ਨ ਨੂੰ ਲੈ ਕੇ ‘ਆਪ’ ਤੇ ਕਾਂਗਰਸੀ ਭਿੜੇ ਅਗਲੀ ਖ਼ਬਰ ‘ਆਪ’ ਦੇ ਹਲਕਾ ਇੰਚਾਰਜ ਮਾਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਵਿਰੋਧੀ ਧਿਰ ਦੇ ਆਗੂ ਬਾਜਵਾ ਦਾ ਝੂਠ ਕੀਤਾ ਬੇ-ਨਿਕਾਬ
Ad Position 24