18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟਰੇਸ਼ਨ ਨੂੰ ਲੈ ਕੇ ‘ਆਪ’ ਤੇ ਕਾਂਗਰਸੀ ਭਿੜੇ

Ad Position 21
No active advertisement
ਅਜੀਤ ਡੈਸਕ 29-07-2026
ਕਾਹਨੂੰਵਾਨ, 28 ਜੁਲਾਈ (ਨਿਸ਼ਾਨ ਸਿੰਘ ਚਾਹਲ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨਿਮਾਣੇ ਵਿਚ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਰਜਿਸਟਰੇਸ਼ਨ ਫਾਰਮ ਭਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਧੜੇ ਨਾਲ ਸੰਬੰਧਤ ਆਗੂ ਆਪਸ ਵਿਚ ਭਿੜ ਗਏ। ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਵਿਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਫਾਰਮ ਭਰੇ ਜਾ ਰਹੇ ਸਨ, ਪਰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਧੜੇ ਵਲੋਂ ਕਾਂਗਰਸ ਸਮਰਥਕ ਪਰਿਵਾਰਾਂ ਦੇ ਲਾਭਪਾਤਰੀ ਫਾਰਮ ਭਰਨ ਤੋਂ ਨਾਂਹ ਕਰ ਦਿੱਤੀ ਤਾਂ ਜਦੋਂ ਕਾਂਗਰਸੀ ਸਮਰਥਕ ਸਿਕੰਦਰ ਮਸੀਹ ਨੇ ਇਸ ਦਾ ਕਾਰਨ ਪੁੱਛਿਆ ਤਾਂ ‘ਆਪ’ ਧੜੇ ਨਾਲ ਸੰਬੰਧਤ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਵਲੋਂ ਸਿਕੰਦਰ ਮਸੀਹ ਨਾਲ ਤਕਰਾਰਬਾਜ਼ੀ ਕਰਦਿਆਂ ਕਿਹਾ ਕਿ ਤੁਸਾਂ ਕਿਹੜੀਆਂ ਸਾਨੂੰ ਵੋਟਾਂ ਪਾਈਆਂ ਹਨ, ਜੋ ਤੁਹਾਡੇ ਫਾਰਮ ਭਰੇ ਜਾਣ। ਇਸੇ ਤਕਰਾਰਬਾਜੀ ਦੇ ਚਲਦਿਆਂ ਗੁਲਜਾਰ ਸਿੰਘ ਧੜੇ ਵਲੋਂ ਬੀਤੇ ਕੱਲ੍ਹ ਸੋਮਵਾਰ ਨੂੰ ਸਿਕੰਦਰ ਮਸੀਹ ਨੂੰ ਗਲੀ ਵਿਚ ਘੇਰ ਕੇ ਉਸ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਹਰਚੋਵਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਰਪੰਚ ਅਨੁਸਾਰ ਅੱਜ ਫਿਰ ਵਿੱਕੀ ਮਸੀਹ, ਬੱਬੂ ਮਸੀਹ, ਬੰਟੀ ਮਸੀਹ ਤੇ ਸੁੱਖਾ ਮਸੀਹ ਮਜ਼ਦੂਰੀ ਕਰਨ ਲਈ ਮੋਟਰਸਾਈਕਲ ’ਤੇ ਸਠਿਆਲੀ ਦੀ ਤਰਫ਼ ਨੂੰ ਜਾ ਰਹੇ ਸਨ ਕਿ ਪਿੱਛੇ ਤੋਂ ਕਾਰਾਂ ’ਤੇ ਆਏ ਗੁਲਜਾਰ ਸਿੰਘ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰੀਕ ਸਿੰਘ ਤੇ ਸਾਬਕਾ ਸਰਪੰਚ ਸਲਵਿੰਦਰ ਸਿੰਘ ਵਲੋਂ ਇਨ੍ਹਾਂ ਨੂੰ ਆਈ.ਟੀ.ਆਈ. ਨੈਣੇਕੋਟ ਕੋਲ ਘੇਰ ਕੇ ਰਵਾਇਤੀ ਹਥਿਆਰਾਂ ਦੇ ਨਾਲ-ਨਾਲ ਇਨ੍ਹਾਂ ’ਤੇ ਹਮਲਾ ਕਰਕੇ ਇਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਇਨ੍ਹਾਂ ਨੂੰ ਜਾਨੋ ਮਾਰਨ ਲਈ ਗੋਲੀਆਂ ਵੀ ਚਲਾਈਆਂ, ਪਰ ਇਹ ਖੇਤਾਂ ਵਿਚ ਲੁਕ ਕੇ ਬਚ ਗਏ, ਪਰ ਗੁਲਜਾਰ ਸਿੰਘ ਧੜੇ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਬੱਬੂ ਮਸੀਹ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਥਾਣਾ ਕਾਹਨੂੰਵਾਨ ਦੀ ਪੁਲਿਸ ਇਥੇ ਗੋਲੀ ਚੱਲਣ ਦੀ ਘਟਨਾ ਦੀ ਪੁਸ਼ਟੀ ਨਹੀਂ ਕਰ ਰਹੀ। ਥਾਣਾ ਕਾਹਨੂੰਵਾਨ ਦੇ ਐਸ.ਐਚ.ਓ. ਕੁਲਦੀਪ ਸਿੰਘ ਦਾ ਕਹਿਣਾ ਕਿ ਪੁਲਿਸ ਗੋਲੀ ਚੱਲਣ ਦੀ ਘਟਨਾ ਬਾਰੇ ਜਾਂਚ ਕਰ ਰਹੀ ਹੈ। ਉਧਰ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਧੜੇ ਨਾਲ ਸੰਬੰਧਤ ਪਿੰਡ ਨਿਮਾਣੇ ਦੇ ਸਾਬਕਾ ਸਰਪੰਚ ਸਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਵਿਚ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਫਾਰਮ ਭਰੇ ਜਾ ਰਹੇ ਸਨ ਤਾਂ ਇਸੇ ਤਰ੍ਹਾਂ ਕਿਸੇ ਗੱਲ ਨੂੰ ਲੈ ਕੇ ਪਿੰਡ ਦੇ ਸਿਕੰਦਰ ਮਸੀਹ ਵਲੋਂ ਅੰਮ੍ਰਿਤਧਾਰੀ ਸਿੰਘ ਗੁਲਜਾਰ ਸਿੰਘ ਨਾਲ ਹੱਥੋਪਾਈ ਕਰਦਿਆਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਿਕੰਦਰ ਮਸੀਹ ਵਲੋਂ ਗੁਲਜਾਰ ਸਿੰਘ ਦੇ ਧਾਰਮਿਕ ਚਿਨ੍ਹਾਂ ਦੀ ਬੇਪਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਦੇ ਉਲਟ ਅੱਜ ਸਵੇਰੇ ਫਿਰ ਵਿੱਕੀ ਮਸੀਹ, ਬੱਬੂ ਮਸੀਹ ਬੰਟੀ ਮਸੀਹ ਅਤੇ ਸੁੱਖਾ ਮਸੀਹ ਵਲੋਂ ਦਰਜਨ ਤੋਂ ਵੱਧ ਹਮਲਾਵਰਾਂ ਨੂੰ ਨਾਲ ਲੈ ਕੇ ਖੇਤਾਂ ਵਿਚ ਪੱਠੇ ਵੱਢ ਰਹੇ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਉੱਪਰ ਹਮਲਾ ਕਰ ਦਿੱਤਾ ਗਿਆ ਸੀ। ਇਹ ਹਮਲਾ ਕਰਨ ਤੋਂ ਬਾਅਦ ਹਮਲਾਵਰਾਂ ਦਾ ਪਿੱਛਾ ਕਰ ਰਹੇ ਗੁਲਜਾਰ ਸਿੰਘ ਅਤੇ ਪਲਵਿੰਦਰ ਸਿੰਘ ਦੇ ਹਮਲਾਵਰਾਂ ਦੇ ਨਾਲ ਨੈਣੇਕੋਟ ਆਈ.ਟੀ.ਆਈ. ਦੇ ਕੋਲ ਟਾਕਰੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਦੇ ਦਰਮਿਆਨ ਫਿਰ ਝਗੜਾ ਹੋਇਆ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਰੋਡ ਦੀ ਮੁੱਖ ਸੜਕ ’ਤੇ ਪਏ ਡੂੰਘੇ ਟੋਇਆਂ ਕਾਰਨ ਪਲਟ ਰਹੇ ਵਾਹਨ ਅਗਲੀ ਖ਼ਬਰ ਸੰਤ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੀ ਬਰਸੀ ਦੀਆਂ ਤਿਆਰੀਆਂ ਜ਼ੋਰਾਂ ’ਤੇ
Ad Position 24