18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਿੰਡ ਖੁਜਾਲਾ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 29-07-2026
ਊਧਨਵਾਲ/ਹਰਚੋਵਾਲ, 28 ਜੁਲਾਈ (ਪਰਗਟ ਸਿੰਘ, ਢਿੱਲੋਂ)-ਪੰਜਾਬ ਸਰਕਾਰ ਵਲੋਂ ਸੂਬੇ ਵਾਸੀਆਂ ਲਈ ਸ਼ੁਰੂ ਕੀਤੀ ਮੇਰੀ ਰਸੋਈ ਤਹਿਤ ਸਕੀਮ ਅਧੀਨ ਪਿੰਡ ਖੁਜਾਲਾ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਦੇ ਮੁਹਤਬਰਾਂ ਗੁਰਮੰਗਤ ਸਿੰਘ ਮੱਲ੍ਹੀ ਅਤੇ ਸਰਪੰਚ ਚਰਨਜੀਤ ਸਿੰਘ ਦੀ ਅਗਵਾਈ ’ਚ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਇਹ ਇਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਆਟਾ-ਦਾਲ ਸਕੀਮ ਦੇ ਨਾਲ ਰਸੋਈ ਵਿਚ ਹੋਰ ਰੌਣਕ ਲੱਗੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਮੌਕਾ ਦਿੱਤਾ ਹੈ, ਜਿਸ ਪਰਿਵਾਰ ਦਾ ਕਾਰਡ ਨਹੀਂ ਬਣਿਆ, ਉਹ ਆਪਣਾ ਰਾਸ਼ਨ ਕਾਰਡ ਬਣਵਾ ਸਕਦਾ ਹੈ। ਇਸ ਮੌਕੇ ਏਐਫਐਸਓ ਹਰਮਹਿੰਦਰ ਸਿੰਘ, ਬੀਡੀਪੀਓ ਰਾਜਵਿੰਦਰ ਕੌਰ, ਰਾਜਵੰਤ ਕੌਰ ਐਸਐਚਓ ਘੁਮਾਣ, ਜੇ.ਈ. ਉਤਮ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਇੰਸਪੈਕਟਰ, ਦਿਲਬਾਗ ਸਿੰਘ ਨੰਗਲ ਝੌਰ, ਬਚਿੱਤਰ ਸਿੰਘ ਪੱਡਾ, ਭਗਵਾਨ ਸਿੰਘ ਮੈਂਬਰ, ਗੁਰਭੇਜ ਸਿੰਘ ਮੈਂਬਰ, ਕਰਮਜੀਤ ਸਿੰਘ ਮੈਂਬਰ, ਲੱਡੂ ਮੈਂਬਰ, ਗੁਰਦੇਵ ਸਿੰਘ ਮੰਗਾ, ਹਰਵਿੰਦਰ ਸਿੰਘ ਪੰਨੂੰ, ਦਲਜੀਤ ਸਿੰਘ ਬਹਾਦਰ ਹੁਸੈਨ, ਡਾ. ਗੁਰਨਾਮ ਸਿੰਘ, ਪੀ.ਏ. ਡਿੰਪਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਜੰਤਰ ਮੰਤਰ ਮੈਦਾਨ ’ਚ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੀ ਲਗਵਾਈ ਗੋਡੀ - ਫੌਜੀ ਕਾਹਲੋਂ ਅਗਲੀ ਖ਼ਬਰ ਜੇਲ੍ਹ ਰੋਡ ਦੀ ਮੁੱਖ ਸੜਕ ’ਤੇ ਪਏ ਡੂੰਘੇ ਟੋਇਆਂ ਕਾਰਨ ਪਲਟ ਰਹੇ ਵਾਹਨ
Ad Position 24