19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਦਿੱਲੀ ਜੰਤਰ ਮੰਤਰ ਮੈਦਾਨ ’ਚ ਵਿਦਿਆਰਥੀਆਂ ਨੇ ਮੋਦੀ ਸਰਕਾਰ ਦੀ ਲਗਵਾਈ ਗੋਡੀ - ਫੌਜੀ ਕਾਹਲੋਂ

Ad Position 21
No active advertisement
ਅਜੀਤ ਡੈਸਕ 29-07-2026
ਕਲਾਨੌਰ, 28 ਜੁਲਾਈ (ਪੁਰੇਵਾਲ)-ਨੀਟ ਪੇਪਰ ਲੀਕ ਹੋਣ ਦੇ ਮਾਮਲੇ ਤੋਂ ਖਫਾ ਨੌਜਵਾਨਾਂ ਵਲੋਂ ਕਾਕਰੋਚ ਜਨਤਾ ਪਾਰਟੀ ਦੇ ਸੱਦੇ ’ਤੇ ਦਿੱਲੀ ਦੇ ਜੰਤਰ ਮੰਤਰ ਮੈਦਾਨ ’ਚ ਕੇਂਦਰ ਸਰਕਾਰ ਖਿਲਾਫ ਦਿੱਤੇ ਗਏ ਰੋਸ ਧਰਨੇ ਤੋਂ ਘਬਰਾਈ ਦੇਸ਼ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਵਿਦਿਆਰਥੀਆਂ ਨੇ ਗੋਡੀ ਲਗਵਾ ਦਿੱਤੀ ਹੈ ਤੇ ਨੌਜਵਾਨਾਂ ਸਿੱਧ ਕਰ ਦਿੱਤਾ ਕਿ ਵੋਟ ਭਾਵੇਂ ਚੋਰੀ ਹੋ ਜਾਵੇ, ਜਦਕਿ ਪੇਪਰ ਨਹੀਂ ਹੋ ਸਕਦਾ। ਇਸ ਸਬੰਧੀ ਸਾ. ਫੌਜੀ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ ਜ਼ਿਲ੍ਹਾ ਆਗੂ ਐਕਸ-ਸਰਵਿਸਮੈਨ ਵਿੰਗ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਹੁਣ ਨਵਿਆਂ ਤੇ ਪੜਿਆ ਲਿਖਿਆਂ ਦੀ ਰਾਜਨੀਤੀ ਹੈ ਤੇ ਪੁਰਾਣੇ ਲੀਡਰਾਂ ਨੂੰ ਦੇਸ਼ ਲਈ ਫੈਸਲੇ ਸੋਚ ਸਮਝ ਕੇ ਲੈਣੇ ਪੈਣਗੇ। ਜਸਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵਲੋਂ ਦੇਸ਼ ਦੀ ਜਨਤਾ ’ਤੇ ਫੈਸਲੇ ਥੋਪੇ ਜਾਂਦੇ ਆ ਰਹੇ ਸੀ ਤੇ ਵਿਦਿਆਰਥੀਆਂ ਵਲੋਂ ਕੀਤਾ ਸੰਘਰਸ਼ ਭਵਿੱਖ ਲਈ ਇਸ ਗੱਲ ਦਾ ਸ਼ੁਭ ਸੰਕੇਤ ਹੈ ਕਿ ਜੇਕਰ ਕੋਈ ਸਰਕਾਰ ਦੇਸ਼ ਵਿਰੋਧੀ ਫੈਸਲੇ ਕਰੇਗੀ ਤਾਂ ਉਸ ਨੂੰ ਮੂੰਹ ਦੀ ਖਾਣ ਲਈ ਤਿਆਰ ਰਹਿਣਾ ਪਵੇਗਾ। ਫੌਜੀ ਜਸਬੀਰ ਸਿੰਘ ਕਾਹਲੋਂ ਨੇ ਕਿਹਾ ਕਿ ਸਮਾਜ ’ਚ ਕਿੰਨੀ ਗਿਰਾਵਟ ਆ ਚੁੱਕੀ ਹੈ, ਜੋ ਪੜਿਆਂ ਲਿਖਿਆਂ ਅਤੇ ਆਪਣੇ ਹੱਕ ਮੰਗਣ ਵਾਲਿਆਂ ਨੂੰ ਉੱਚ ਅਹੁਦਿਆਂ ’ਤੇ ਬੈਠਣ ਵਾਲੇ ਕਾਕਰੋਚ ਦੇ ਨਾਂਅ ਨਾਲ ਸੰਬੋਧਿਤ ਕਰਦੇ ਹਨ, ਜਿਸ ਤੋਂ ਅਜਿਹੇ ਲੋਕਾਂ ਦੀ ਮਾਨਸਿਕਤਾ ਅਤੇ ਇਕ ਪਾਸੜ ਫੈਸਲੇ ਜੱਗ ਜਾਹਿਰ ਹੋਏ ਹਨ ਅਤੇ ਇਸ ਤਰ੍ਹਾਂ ਦੇ ਲੋਕਾਂ ਦਾ ਵੀ ਉੱਚ ਅਹੁਦਿਆਂ ’ਤੇ ਬਣੇ ਰਹਿਣਾ ਯੋਗ ਨਹੀਂ। ਸਾਬਕਾ ਫੌਜੀ ਕਾਹਲੋਂ ਨੇ ਕਿਹਾ ਕਿ ਦੇਸ਼ ਦਾ ਨੌਜਵਾਨ ਹੁਣ ਜਾਗ ਚੁੱਕਾ ਹੈ ਅਤੇ ਦੇਸ਼ ਦੀਆਂ ਸਰਕਾਰਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਕਿ ਕੋਈ ਵੀ ਫੈਸਲੇ ਲੈਣ ਤੋਂ ਪਹਿਲਾਂ ਉਸ ਦੀ ਲੋਕ ਰਾਏ ਲਈ ਜਾਵੇ ਅਤੇ ਭ੍ਰਿਸ਼ਟਾਚਾਰ ’ਚ ਫਸੇ ਜਾਂ ਲੋਕਾਂ ਵਲੋਂ ਨਕਾਰੇ ਗਏ ਰਾਜਨੀਤਿਕਾਂ ਨੂੰ ਸੱਤਾ ਤੋਂ ਤੁਰੰਤ ਲਾਂਭੇ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ ਆਰੰਭਤਾ ਦਿਵਸ ਮੌਕੇ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਪਿੰਡ ਖੁਜਾਲਾ ’ਚ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24