19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵੀ.ਐਮ.ਐਸ. ਇੰਸਟੀਚਿਊਟਸ ਵਿਖੇ ਸਵ: ਵਿਸ਼ਵਾ ਮਿੱਤਰ ਸੇਖੜੀ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 29-07-2026
ਬਟਾਲਾ, 28 ਜੁਲਾਈ (ਸਤਿੰਦਰ ਸਿੰਘ)-ਵੀ.ਐਮ.ਐਸ.ਇੰਸਟੀਚਿਊਟਸ ਵਿਖੇ ਸਵਰਗਵਾਸੀ ਵਿਸ਼ਵਾ ਮਿੱਤਰ ਸੇਖੜੀ ਜੀ ਦੀ ਬਰਸੀ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਅਰਦਾਸ ਕੀਤੀ ਗਈ ਤੇ ਸਮੂਹ ਸੰਗਤ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਚੇਅਰਮੈਨ ਅਸ਼ਵਨੀ ਸੇਖੜੀ ਆਪਣੇ ਸਮੂਹ ਪਰਿਵਾਰ ਸਮੇਤ ਹਾਜ਼ਰ ਰਹੇ। ਸਮਾਗਮ ਦੌਰਾਨ ਵੀ.ਐਮ.ਐਸ.ਇੰਸਟੀਚਿਊਟਸ ਦੇ ਸਮੂਹ ਪ੍ਰਿੰਸੀਪਲ, ਰਜਿਸਟਰਾਰ ਜਤਿੰਦਰ ਸਿੰਘ ਜੀ, ਪ੍ਰੋਮਿਲਾ ਚੋਪੜਾ ਮੈਡਮ, ਸਮੂਹ ਸਟਾਫ, ਵਿਦਿਆਰਥੀਆਂ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ। ਧਾਰਮਿਕ ਸਮਾਗਮ ਉਪਰੰਤ ਸੰਗਤ ਲਈ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ। ਅਸ਼ਵਨੀ ਸੇਖੜੀ ਜੀ ਨੇ ਕਿਹਾ ਕਿ ਵਡੇਰਿਆਂ ਦੀ ਯਾਦ ਨੂੰ ਸੇਵਾ, ਸਿਮਰਨ ਤੇ ਮਨੁੱਖਤਾ ਦੀ ਭਲਾਈ ਨਾਲ ਜੋੜਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 9 ਲੱਖ ਦੀ ਮਾਰੀ ਠੱਗੀ ਅਗਲੀ ਖ਼ਬਰ ਪਿੰਡ ਲੱਖਣ ਕਲਾਂ ਵਿਖੇ ਗ੍ਰਾਮ ਸਭਾ ਇਜਲਾਸ ’ਚ ਪਿੰਡ ਵਾਸੀਆਂ ਨੇ ਨਸ਼ਿਆਂ ਖਿਲਾਫ਼ ਪਾਇਆ ਮਤਾ
Ad Position 24