19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਦੇਸ਼ ਭੇਜਣ ਦੇ ਨਾਂਅ ’ਤੇ 9 ਲੱਖ ਦੀ ਮਾਰੀ ਠੱਗੀ

Ad Position 21
No active advertisement
ਅਜੀਤ ਡੈਸਕ 29-07-2026
ਤਿੱਬੜ, 28 ਜੁਲਾਈ (ਸੋਹਨ ਮਲਿਕ)-ਵੱਧਦੀ ਬੇਰੁਜ਼ਗਾਰੀ ਨੇ ਸਮਾਜ ਦੇ ਬਹੁਤ ਸਾਰੇ ਲੋਕਾਂ ਨੂੰ ਗ਼ਲਤ ਰਾਹ ਪਾ ਦਿੱਤਾ ਹੈ। ਅੱਜ ਇਨਸਾਨ ਪੈਸਾ ਕਮਾਉਣ ਦੇ ਚੱਕਰ ਵਿਚ ਬਹੁਤ ਸਾਰੇ ਗ਼ਲਤ ਢੰਗ ਅਪਣਾ ਲੈਂਦਾ ਹੈ। ਉਨਾਂ ਵਿਚੋਂ ਇਕ ਗ਼ਲਤ ਢੰਗ ਕਿਸੇ ਨੂੰ ਵਰਗਲਾ ਕੇ ਵਿਦੇਸ਼ ਭੇਜਣ ਦੀ ਆੜ ਵਿਚ ਲੱਖਾਂ ਰੁਪਏ ਹੜੱਪ ਲੈਣਾ ਵੀ ਹੈ। ਦੂਜੇ ਪਾਸੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਵਿਅਕਤੀ ਇਹੋ ਜਿਹੇ ਠੱਗਾਂ ਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ’ਚ ਮੁਕੱਦਮਾ ਦਰਖ਼ਾਸਤ ਨੰਬਰ 984 ਪੇਸ਼ਗੀ ਮਿਤੀ 27-04-2026 ਪੀ.ਜੀ.ਡੀ ਨੰਬਰ 801645 ਇੰਨਕੁਆਰੀ ਉਪ ਕਪਤਾਨ ਪੁਲਿਸ ਸਿਟੀ ਗੁਰਦਾਸਪੁਰ ਰਜਿਸਟਰ ਕੀਤਾ ਗਿਆ ਹੈ। ਜਿਸ ’ਚ ਦੋਸ਼ੀ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਰਸੂਲਪੁਰ ਕਲਾਂ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਨੇ ਦੁਰਯੋਧਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭਗਤਪੁਰ ਦੇ ਪੁੱਤਰ ਨਵਜੋਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਠੱਗੀ ਦਾ ਸ਼ਿਕਾਰ ਹੋਏ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤਾ ਕਿ ਜਲਦ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪਿੰਡ ਸਰਵਾਲੀ ਵਿਖੇ ਮੀਟਿੰਗ ਅਗਲੀ ਖ਼ਬਰ ਵੀ.ਐਮ.ਐਸ. ਇੰਸਟੀਚਿਊਟਸ ਵਿਖੇ ਸਵ: ਵਿਸ਼ਵਾ ਮਿੱਤਰ ਸੇਖੜੀ ਦੀ ਬਰਸੀ ਮਨਾਈ
Ad Position 24