20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਦੇਸ਼ ਭੇਜਣ ਦੇ ਨਾਂਅ ’ਤੇ 38 ਲੱਖ ਰੁਪਏ ਦੀ ਠੱਗੀ, ਪਤਨੀ ‘ਤੇ ਧੋਖਾਧੜੀ ਤੇ ਬੇਵਫ਼ਾਈ ਦੇ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 29-07-2026
ਪਠਾਨਕੋਟ, 28 ਜੁਲਾਈ (ਸੰਧੂ)-ਪਠਾਨਕੋਟ ਦੇ ਪਟੇਲ ਚੌਕ ਸਥਿਤ ਏਕਤਾ ਵਿਹਾਰ ਦੇ ਰਹਿਣ ਵਾਲੇ ਦਿਨੇਸ਼ ਨੇ ਆਪਣੀ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਐਨ.ਆਰ.ਆਈ. ਵਿੰਗ ਨੂੰ ਦਿੱਤੀ ਸ਼ਿਕਾਇਤ ਵਿਚ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਦਿਨੇਸ਼ ਅਨੁਸਾਰ 25 ਅਕਤੂਬਰ 2020 ਨੂੰ ਹੋਏ ਵਿਆਹ ਤੋਂ ਬਾਅਦ ਉਸ ਦੀ ਪਤਨੀ ਨੇ ਨਿਊਜ਼ੀਲੈਂਡ ਜਾਣ ਦੀ ਜ਼ਿੱਦ ਕੀਤੀ, ਜਿਸ ਲਈ ਉਸ ਦੇ ਪਰਿਵਾਰ ਨੇ ਵਿਆਹ ਦੇ ਖਰਚਿਆਂ, ਸੋਨੇ ਦੇ ਗਹਿਣਿਆਂ, ਸਟੱਡੀ ਵੀਜ਼ਾ ਫੀਸ ਤੇ ਨਿਊਜ਼ੀਲੈਂਡ ਵਿਚ ਰਹਿਣ-ਸਹਿਣ ਸਮੇਤ ਕਰੀਬ 38 ਲੱਖ ਰੁਪਏ ਖਰਚ ਕੀਤੇ। ਸ਼ਿਕਾਇਤ ਵਿਚ ਦੋਸ਼ ਹੈ ਕਿ ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਪਤਨੀ ਦਾ ਵਰਤਾਅ ਬਦਲ ਗਿਆ ਤੇ ਉਹ ਕਿਸੇ ਹੋਰ ਵਿਅਕਤੀ ਨਾਲ ਸਬੰਧਾਂ ’ਚ ਰਹਿਣ ਲੱਗੀ। ਦਿਨੇਸ਼ ਦਾ ਕਹਿਣਾ ਹੈ ਕਿ ਪਤਨੀ ਨੇ ਉਸ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ, ਬਿਨਾਂ ਉਸ ਦੀ ਸਹਿਮਤੀ ਗਰਭਪਾਤ ਕਰਵਾਇਆ ਅਤੇ ਉਸ ਦੇ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ, ਜਿਸ ਕਾਰਨ ਉਸ ਨੂੰ ਭਾਰਤ ਵਾਪਸ ਆਉਣਾ ਪਿਆ ਤੇ ਉਸ ਦਾ ਬੱਚਾ ਵੀ ਉਸ ਕੋਲ ਹੈ। ਪੀੜਤ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪੁਸ਼ਤੈਨੀ ਸੋਨੇ ਦੇ ਗਹਿਣੇ ਸਸੁਰਾਲ ਪੱਖ ਕੋਲ ਹਨ ਤੇ ਉਨ੍ਹਾਂ ਵਲੋਂ ਜਨਮ ਮਿਤੀ ਸਬੰਧੀ ਜਾਅਲੀ ਦਸਤਾਵੇਜ਼ ਤਿਆਰ ਕਰਨ ਦੀ ਵੀ ਸ਼ਿਕਾਇਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਐਨ.ਆਰ.ਆਈ. ਵਿੰਗ ਵਿਚ ਸ਼ਿਕਾਇਤ ਦੇ ਬਾਵਜੂਦ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦਿਨੇਸ਼ ਨੇ ਦੱਸਿਆ ਕਿ ਨਿਊਜ਼ੀਲੈਂਡ ਦੀ ਅਦਾਲਤ ਵਿਚ ਵੀ ਮਾਮਲਾ ਵਿਚਾਰ ਅਧੀਨ ਹੈ। ਉਸ ਅਤੇ ਉਸ ਦੀ ਬਜ਼ੁਰਗ ਮਾਤਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਕਰਵਾ ਕੇ ਮਾਸੂਮ ਪੁੱਤਰ ਦੀ ਕਸੱਟਡੀ ਜਾਂ ਵਿਦੇਸ਼ ਭੇਜਣ ‘ਤੇ ਖਰਚੇ ਗਏ। ਕਰੀਬ 38 ਲੱਖ ਰੁਪਏ ਵਿਆਜ ਸਮੇਤ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਐਲ.ਏ.ਡੀ.ਸੀ. ਯੋਜਨਾ ਦੇ ਵਿਰੋਧ ’ਚ ਵਕੀਲਾਂ ਦੀ ਹੜਤਾਲ ਜਾਰੀ ਅਗਲੀ ਖ਼ਬਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਨਵ-ਨਿਯੁਕਤ ਉਪ ਚੇਅਰਮੈਨ ਮਿੰਟੂ ਪਹਿਲਵਾਨ ਦਾ ਰੋਹਿਤ ਸਿਆਲ ਵਲੋਂ ਸਨਮਾਨ
Ad Position 24