ਸ੍ਰੀ ਹਰਿਗੋਬਿੰਦਪੁਰ, 29 ਜੁਲਾਈ (ਕੰਵਲਜੀਤ ਸਿੰਘ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਸ੍ਰੀ ਹਰਿਗੋਬਿੰਦਪੁਰ ਵਲੋਂ ਸ੍ਰੀ ਹਰਿਗੋਬਿੰਦਪੁਰ ਤਲਵਾੜਾ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਪੰਨੂੰ, ਮੁੱਖ ਬੁਲਾਰਾ ਹਰਦੀਪ ਸਿੰਘ ਫੌਜੀ ਦੀ ਅਗਵਾਈ ਹੇਠ ਤਲਵਾੜਾ ਵਿਚ ਨਵੀਂ 21 ਮੈਂਬਰੀ ਇਕਾਈ ਦਾ ਗਠਿਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਹਰਿਗੋਬੰਦਪੁਰ ਨਜ਼ਦੀਕ ਪਿੰਡ ਭੇਟ ਪੱਤਨ ਵਿਖੇ ਨਵੀਂ 21 ਮੈਂਬਰੀ ਕਮੇਟੀ ਦਾ ਗਠਿਨ ਕੀਤਾ ਗਿਆ ਸੀ। ਇਸ ਬਾਰੇ ਉਕਤ ਦੋਵਾਂ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਬਲਾਕ ਸ੍ਰੀ ਹਰਿਗੋਬਿੰਦਪੁਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਦੀਆਂ ਨਵੀਂ ਇਕਾਈਆਂ ਦਾ ਗਠਨ ਕਰਕੇ ਜਥੇਬੰਦੀ ਦੇ ਵਿਸਥਾਰ ਵਿਚ ਵਾਧਾ ਕੀਤਾ ਜਾਵੇਗਾ। ਇਸ ਸਮੇਂ ਪਿੰਡ ਤਲਵਾੜਾ ਵਿਚ ਗਠਿਨ ਕੀਤੀ ਗਈ ਕਮੇਟੀ ਵਿਚ ਪ੍ਰਧਾਨ ਕੁਲਵੰਤ ਸਿੰਘ, ਸਕੱਤਰ ਹਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਕਾਹਲੋਂ, ਖਜ਼ਾਨਚੀ ਰਵਿੰਦਰ ਸਿੰਘ ਰੋਮੀ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਜੁਗਰਾਜ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਟਨਾਣੀਵਾਲ, ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਜ਼ਿਲ੍ਹਾ ਆਗੂ ਮੁਖਤਾਰ ਸਿੰਘ ਬਰਿਆਰ, ਦਿਲਬਾਗ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਗਾਲੋਵਾਲ ਆਦਿ ਹਾਜ਼ਰ ਸਨ।