09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ੋਨਲ ਆਈ.ਸੀ.ਐਸ.ਈ. ਸਕੂਲ ਦੇ ਕਨਵੀਨਰ ਦੀ ਚੋਣ

Ad Position 21
No active advertisement
ਅਜੀਤ ਡੈਸਕ 30-07-2026
ਬਟਾਲਾ, 29 ਜੁਲਾਈ (ਹਰਦੇਵ ਸਿੰਘ ਸੰਧੂ)-ਜੋ਼ਨਲ ਆਈ.ਸੀ. ਐਸ.ਈ. ਸਕੂਲ ਦੀ ਵਿਸ਼ੇਸ ਮੀਟਿੰਗ ਸੰਤ ਫਰਾਸਿੰਸ ਕਾਨਵੇਂਟ ਸਕੂਲ ਦੇ ਵੱਖ ਵੱਖ ਪ੍ਰਿੰਸੀਪਲਾ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ ਸ੍ਰੀ ਗੁਰੂ ਰਮਦਾਸ ਇੰਟਰਨੈਸ਼ਨਲ ਸਕੂਲ ਰਿਆਲੀ ਕਲਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਹਾਜ਼ਰ ਪ੍ਰਿੰਸੀਪਲਾਂ ਵਲੋਂ ਸਰਬਸੰਮਤੀ ਨਾਲ ਕਨਵੀਨਰ ਦੀ ਚੋਣ ਕੀਤੀ ਗਈ। ਸੈਕਰਡ ਹਾਰਟ ਕਾਨਵੇਂਟ ਸਕੂਲ ਮਜੀਠਾ ਦੀ ਪਿ੍ੰਸੀਪਲ ਸਿਸਟਰ ਵਿਲਫੀ ਨੂੰ ਸਰਬਸੰਮਤੀ ਨਾਲ ਕਨਵੀਨਰ ਲਈ ਚੁਣਿਆ ਗਿਆ। ਪ੍ਰਿੰਸੀਪਲ ਧੰਨਰਾਜ ਸਿੰਘ ਨੇ ਦੱਸਿਆ ਕਿ ਸਿਸਟਰ ਇਲਾਇਸ ਜਿਹੜੇ ਪਿਛਲੇ ਤਿੰਨ ਸਾਲਾਂ ਤੋਂ ਕਨਵੀਨਰ ਦੀ ਸੇਵਾ ਨਿਭਾਅ ਰਹੇ ਸਨ, ਨੇ ਆਈ.ਸੀ.ਐਸ.ਈ. ਬੋਰਡ ਦੀਆਂ ਸੇਵਾ ਨਿਭਾਅ ਰਹੇ ਸਨ, ਨੇ ਆਈ.ਸੀ.ਐਸ.ਈ. ਬੋਰਡ ਦੀਆਂ ਹਦਾਇਤਾਂ ਅਨੁਸਾਰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ। ਪ੍ਰਿੰਸੀਪਲ ਧੰਨਰਾਜ ਸਿੰਘ ਬੋਪਾਰਾਏ ਨੇ ਸਿਸਟਰ ਵਿਲਫੀ ਨੂੰ ਕਨਵੀਨਰ ਦਾ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ। ਇਸ ਮੌਕੇ ਸਿਸਟਰ ਇਲਾਇਸ, ਸੋੋਬਿਤਾ, ਵਿਲਫੀ, ਕਲੋਰੀ, ਅਲੀਨਾ, ਦੀਪਤੀ ਗੁਪਤਾ, ਮਿੰਨੀ ਜੋਹਨ, ਸਿਸਟਰ ਸ਼ਗੁਨਾ, ਦੀਪਾ ਕੁਮਾਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲੇ ਟਰੈਵਲ ਏਜੰਟ ਨਾਮਜ਼ਦ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵਲੋਂ ਨਵੀਂ ਇਕਾਈ ਦਾ ਗਠਿਨ
Ad Position 24