08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 30-07-2026
ਪਠਾਨਕੋਟ, 29 ਜੁਲਾਈ (ਸੁਮਿਤ)-ਰਾਸ਼ਟਰੀ ਕਲਿਆਣਕਾਰੀ ਪ੍ਰੀਸ਼ਦ ਦੀ ਮੀਟਿੰਗ ਏਸ਼ੀਆ ਹੈਲਥ ਕੇਅਰ ਸੈਂਟਰ ਗੋਸਾਈਂਪੁਰ ਵਿਖੇ ਹੋਈ। ਮੀਟਿੰਗ ’ਚ ਦੇਸ਼ ਨਾਲ ਸਬੰਧਤ ਵੱਖ-ਵੱਖ ਸਮਾਜਿਕ, ਸਿੱਖਿਆਕ ਤੇ ਸੰਵਿਧਾਨਕ ਮੁੱਦਿਆਂ ‘ਤੇ ਚਰਚਾ ਕੀਤੀ ਗਈ।ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨ ਅਧਿਕਾਰ ਤੇ ਸਮਾਨ ਮੌਕੇ ਮਿਲਣੇ ਚਾਹੀਦੇ ਹਨ। ਬੁਲਾਰਿਆਂ ਨੇ ਸਿੱਖਿਆ ਪ੍ਰਣਾਲੀ ਵਿਚ ਸੁਧਾਰ, ਵੈਦਿਕ ਤੇ ਸਨਾਤਨ ਸਿੱਖਿਆ ਨੂੰ ਪ੍ਰੋਤਸਾਹਨ ਦੇਣ ਤੇ ਨੌਜਵਾਨਾਂ ਨੂੰ ਭਾਰਤੀ ਸੰਸਕ੍ਰਿਤੀ ਤੇ ਮੁੱਲਾਂ ਨਾਲ ਜੋੜਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨ ਵਰਗ ਸਨਾਤਨ ਸਿੱਖਿਆ ਅਤੇ ਸੰਸਕਾਰਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਜਿਸ ਦਾ ਨਕਾਰਾਤਮਿਕ ਅਸਰ ਸਮਾਜ ਅਤੇ ਦੇਸ਼ ਦੋਵਾਂ ‘ਤੇ ਪੈ ਰਿਹਾ ਹੈ। ਇਸ ਲਈ ਸਿੱਖਿਆ ਦੇ ਪਾਠਕ੍ਰਮ ਵਿਚ ਵੈਦਿਕ ਗਿਆਨ ਅਤੇ ਸਨਾਤਨ ਸੰਸਕ੍ਰਿਤੀ ਨਾਲ ਸਬੰਧਿਤ ਵਿਸ਼ਿਆਂ ਨੂੰ ਯੋਗ ਸਥਾਨ ਦਿੱਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਕੁਝ ਮੈਂਬਰਾਂ ਨੇ ਰਾਖਵਾਂਕਰਨ (ਰਿਜ਼ਰਵੇਸ਼ਨ) ਪ੍ਰਣਾਲੀ, ਐਸ.ਸੀ/ਐਸ.ਟੀ. ਐਕਟ ਤੇ ਯੂ.ਜੀ.ਸੀ. ਐਕਟ ਸਮੇਤ ਵੱਖ-ਵੱਖ ਨੀਤੀਗਤ ਮੁੱਦਿਆਂ ‘ਤੇ ਸੁਝਾਅ ਪ੍ਰਗਟ ਕੀਤੇ ਅਤੇ ਇਨ੍ਹਾਂ ਮਾਮਲਿਆਂ ’ਤੇ ਸਰਕਾਰ ਤੋਂ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਡਾ: ਗੰਦਰਵ ਸਿੰਘ, ਜੈਨ ਸਾਹਿਬ, ਰਾਕੇਸ਼ ਸ਼ਰਮਾ, ਟੀ.ਆਰ. ਠਾਕੁਰ, ਡਾ: ਗੌਰਵ ਮਲਹੋਤਰਾ, ਸੋਮਰਾਜ, ਚਰਨਜੀਤ, ਦੇਵੇਂਦਰ ਸਿੰਘ, ਅਮਿਤ ਵਰਮਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਵਿਨਾਇਕਾ ਮਹਾਜਨ ਨੇ ਸਵਿਟਜ਼ਰਲੈਂਡ ਦੀ 26 ਕਿੱਲੋਮੀਟਰ ਜ਼ਿਊਰਿਖ ਲੇਕ ਓਪਨ ਵਾਟਰ ਮੈਰਾਥਨ ’ਚ ਜਿੱਤਿਆ ਕਾਂਸੀ... ਅਗਲੀ ਖ਼ਬਰ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਸੜਕ ’ਤੇ ਖੁੱਲ੍ਹਾ ਛੱਡਿਆ ਵਾਲਵ ਹੋਲ
Ad Position 24