ਪ੍ਰਤਾਪ ਵਰਲਡ ਸਕੂਲ ਦੇ 22 ਵਿਦਿਆਰਥੀਆਂ ਨੇ ਕੌਮੀ ਗਣਿਤ ਪ੍ਰਤਿਭਾ ਪ੍ਰੀਖਿਆ ਕੀਤੀ ਪਾਸ
ਪਠਾਨਕੋਟ, 17 ਅਕਤੂਬਰ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 22 ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੈਥੇਮੈਟਿਕਸ ਟੀਚਰਜ਼ ਆਫ਼ ਇੰਡੀਆ ਵਲੋਂ ਕਰਵਾਈ 58ਵੀਂ ਕੌਮੀ ਗਣਿਤ ਪ੍ਰਤਿਭਾ ਪ੍ਰਤੀਯੋਗਤਾ (ਐਨ. ਐਮ.
ਪਠਾਨਕੋਟ, 17 ਅਕਤੂਬਰ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 22 ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੈਥੇਮੈਟਿਕਸ ਟੀਚਰਜ਼ ਆਫ਼ ਇੰਡੀਆ ਵਲੋਂ ਕਰਵਾਈ 58ਵੀਂ ਕੌਮੀ ਗਣਿਤ ਪ੍ਰਤਿਭਾ ਪ੍ਰਤੀਯੋਗਤਾ (ਐਨ.ਐਮ.ਟੀ.ਸੀ) ਦੀ ਮੁੱਢਲੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਸਫ਼ਲ ਵਿਦਿਆਰਥੀਆਂ ਵਿਚ ਕਿਆਂਸ਼ ਗੁਪਤਾ, ਵਿਵੇਕ ਅੱਤਰੀ, ਗੌਰਵ ਭਗਤ, ਧਰੁਵ ਜਾਰੰਗਲ, ਮੋਕਸ਼ਿਤਾ ਮਨਹਾਸ, ਸ਼੍ਰੇਹਾਨ ਮਹਾਜਨ, ਲਾਇਬਾ ਬੱਸੀ ਜਾਰਲ, ਅਭਿਨਵ ਸਿੰਘ, ਮਾਨਿਆ ਸੰਧੂ, ਮੇਹਰਾਂਸ਼ ਕੌਰ, ਆਯੂਸ਼ ਮਰਹੂਨੀਆ, ਉਮਰ ਇਕਬਾਲ ਖ਼ਾਨ, ਰਾਜਵੀਰ ਸਿੰਘ ਰੈਣਾ, ਅਨੰਤ ਸ਼ਰਮਾ, ਅਨਵੀ ਮੌਰਿਆ, ਮੈਮੂਨਾ ਜ਼ਹੂਰ, ਰਾਘਵ ਸ਼ਰਮਾ, ਸ਼ਹਿਜ਼ਾਦਾ ਰੇਹਾਨ, ਆਸਤਿਕ ਮਹਾਜਨ, ਸਾਰਵਿਕਾ ਰਾਜਪੂਤ, ਅਰਨਿਕਾ ਗੁਪਤਾ ਤੇ ਗਿਆਨ ਸਤੁਤੀ ਸ਼ਾਮਲ ਹਨ।ਪ੍ਰਤਾਪ ਗਰੁੱਪ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਫ਼ਲਤਾ ਸਕੂਲ ਦੇ ਅਕਾਦਮਿਕ ਮਿਆਰ ਤੇ ਅਧਿਆਪਕਾਂ ਦੀ ਮਿਹਨਤ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਤਰਕਸ਼ੀਲ ਸੋਚ ਅਤੇ ਸਮੱਸਿਆਵਾਂ ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਲਈ ਵਚਨਬੱਧ ਹੈ। ਸਕੂਲ ਦੀ ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਗਣਿਤ ਵਿਭਾਗ ਦੇ ਅਧਿਆਪਕਾਂ ਦੇ ਯੋਗ ਮਾਰਗ ਦਰਸ਼ਨ ਦਾ ਨਤੀਜਾ ਹੈ।