ਰਾਮਲੀਲ੍ਹਾ ਦੇ ਸੱਤਵੇਂ ਦਿਨ ਸੀਤਾ ਹਰਨ ਤੇ ਰਾਵਣ-ਜਟਾਯੂ ਯੁੱਧ ਦਾ ਮੰਚਨ
ਪਠਾਨਕੋਟ, 17 ਅਕਤੂਬਰ (ਸੰਧੂ)-ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਸੱਤਵੇਂ ਦਿਨ ਸੀਤਾ ਹਰਨ ਅਤੇ ਰਾਵਣ-ਜਟਾਯੂ ਯੁੱਧ ਦੇ ਪ੍ਰਸੰਗਾਂ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਪਠਾਨਕੋਟ, 17 ਅਕਤੂਬਰ (ਸੰਧੂ)-ਸ਼ਹੀਦ ਚੰਦਰ ਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲਾ ਦੇ ਸੱਤਵੇਂ ਦਿਨ ਸੀਤਾ ਹਰਨ ਅਤੇ ਰਾਵਣ-ਜਟਾਯੂ ਯੁੱਧ ਦੇ ਪ੍ਰਸੰਗਾਂ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਸਰੂਪਣਖਾ ਦੀ ਨੱਕ ਕੱਟਣ, ਖਰ-ਦੂਸ਼ਣ ਦੇ ਵਧ, ਸੋਨੇ ਦੇ ਹਿਰਨ ਅਤੇ ਰਾਵਣ ਵਲੋਂ ਮਾਤਾ ਸੀਤਾ ਦੇ ਹਰਨ ਦੇ ਦ੍ਰਿਸ਼ ਪੇਸ਼ ਕੀਤੇ ਗਏ। ਜਟਾਯੂ ਵਲੋਂ ਮਾਤਾ ਸੀਤਾ ਦੀ ਰੱਖਿਆ ਲਈ ਰਾਵਣ ਨਾਲ ਕੀਤੇ ਯੁੱਧ ਦੇ ਦ੍ਰਿਸ਼ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਰਾਮਾਇਣ ਦੇ ਪ੍ਰਸੰਗ ਸਾਨੂੰ ਦਿਖਾਵੇ ਅਤੇ ਝੂਠੇ ਲਾਲਚ ਤੋਂ ਬਚਣ ਦੇ ਨਾਲ-ਨਾਲ ਜੀਵਨ ਵਿਚ ਮਰਿਆਦਾ ਬਣਾਈ ਰੱਖਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਟਾਯੂ ਦਾ ਕਿਰਦਾਰ ਸਾਨੂੰ ਅਨਿਆਂ ਵਿਰੁੱਧ ਆਵਾਜ਼ ਉਠਾਉਣ ਅਤੇ ਮਹਿਲਾਵਾਂ ਦੇ ਸਨਮਾਨ ਦੀ ਰੱਖਿਆ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਏ.ਆਰ.ਟੀ.ਓ ਸੁਭਾਸ਼ ਚੰਦਰ, ਨੀਰਜ ਸ਼ਰਮਾ, ਐਮ.ਜੇ ਰਿਜ਼ੋਰਟ ਤੋਂ ਅਮਨ ਜੋਸ਼ੀ, ਐਡਵੋਕੇਟ ਰਵਿੰਦਰ ਠਾਕੁਰ, ਸਾਬਕਾ ਕੌਂਸਲਰ ਬੰਟੀ ਸ਼ਰਮਾ ਤੇ ਮੋਨੂੰ ਸੂਰੀ ਹਾਜ਼ਰ ਹੋਏ, ਜਿਨ੍ਹਾਂ ਨੂੰ ਮੰਚ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਬੀਰ ਸਿੰਘ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ, ਸ਼ੇਖਰ, ਵਿਸ਼ੂ ਹੀਰ, ਰਿਤਿਸ਼ ਸ਼ਰਮਾ, ਦਿਨੇਸ਼ ਮਹਾਜਨ, ਵਿਕਾਸ ਵਿੱਕੀ, ਨਿਤੇਸ਼ ਮਹਾਜਨ ਸਮੇਤ ਮੰਚ ਦੇ ਮੈਂਬਰ ਤੇ ਸ਼ਰਧਾਲੂ ਮੌਜੂਦ ਸਨ।