17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡੀ.ਏ.ਵੀ. ਦੇ ਕਰਾਟੇ ਖਿਡਾਰੀਆਂ ਨੇ ਜਿੱਤੇ ਤਗਮੇ

ਪਠਾਨਕੋਟ, 17 ਅਕਤੂਬਰ (ਸੰਧੂ)-ਡਾ: ਮੇਹਰ ਚੰਦ ਮਹਾਜਨ ਡੀ. ਏ.

Ad Position 21
No active advertisement
ਅਜੀਤ ਡੈਸਕ 18-10-2026
ਪਠਾਨਕੋਟ, 17 ਅਕਤੂਬਰ (ਸੰਧੂ)-ਡਾ: ਮੇਹਰ ਚੰਦ ਮਹਾਜਨ ਡੀ.ਏ.ਵੀ ਸੈਂਟੇਨਰੀ ਪਬਲਿਕ ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਨੇ ਕੈਲੇਡੋਨੀਅਨ ਸਕੂਲ ਵਿਖੇ ਕਰਵਾਈ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗਮੇ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਮੁਕਾਬਲੇ ਵਿਚ ਸ਼ਾਸਵਿਨ, ਨਕਸ਼, ਸਮੀਖਿਆ, ਆਦਿਲ, ਪਰਵ, ਤਨਿਸ਼ ਤੇ ਹਰਮਨ ਨੇ ਚਾਂਦੀ ਦੇ ਤਗਮੇ ਜਿੱਤੇ। ਜਦਕਿ ਤ੍ਰਿਸ਼ਾ, ਆਧਿਆ, ਹਰਿਓਮ, ਭਵਿਸ਼, ਪਰਿਣਿਧੀ ਅਤੇ ਤਨਮਯ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ। ਪ੍ਰਿੰਸੀਪਲ ਅੰਕੁਸ਼ ਪੁਰੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਸੰਘਰਸ਼ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਰਾਂਦ ਮੌਕੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਰਾਮਲੀਲ੍ਹਾ ਦੇ ਸੱਤਵੇਂ ਦਿਨ ਸੀਤਾ ਹਰਨ ਤੇ ਰਾਵਣ-ਜਟਾਯੂ ਯੁੱਧ ਦਾ ਮੰਚਨ
Ad Position 24