02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਕਾਦੀਆਂ ’ਚ ਬਾਜ਼ਾਰ ਰਹੇ ਮੁਕੰਮਲ ਬੰਦ

Ad Position 21
No active advertisement
ਅਜੀਤ ਡੈਸਕ 31-07-2026
ਕਾਦੀਆਂ, 30 ਜੁਲਾਈ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)-ਅੱਜ ਸਫ਼ਾਈ ਸੇਵਕ ਯੂਨੀਅਨ ਅਤੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਵਾਲਮੀਕਿ ਭਾਈਚਾਰੇ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਕਾਦੀਆਂ ਸ਼ਹਿਰ ਅੰਦਰ ਵੀ ਬੰਦ ਰਿਹਾ ਤੇ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਸਮੂਹ ਦੁਕਾਨਦਾਰਾਂ ਤੇ ਵਪਾਰਕ ਅਦਾਰਿਆਂ ਨੇ ਆਪਣਾ ਕੰਮਕਾਜ ਬੰਦ ਰੱਖਿਆ ਤੇ ਬੰਦ ਦੀ ਹਮਾਇਤ ਕੀਤੀ। ਸਫ਼ਾਈ ਸੇਵਕ ਯੂਨੀਅਨ ਕਾਦੀਆਂ ਵਲੋਂ ਨਗਰ ਕੌਂਸਲ ਦਫ਼ਤਰ ਤੋਂ ਇਕ ਰੋਸ ਮਾਰਚ ਸ਼ੁਰੂ ਕਰਕੇ ਸਾਰੇ ਸ਼ਹਿਰ ਅੰਦਰ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਵਲੋਂ ਸਫ਼ਾਈ ਸੇਵਕ ਯੂਨੀਅਨ ਦੀਆਂ ਮੰਗਾਂ ਨਾ ਮੰਨਣ ਤੇ ਬੀਤੇ ਦਿਨ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਪੁਲਿਸ ਅਧਿਕਾਰੀਆਂ ਵਲੋਂ ਭਾਰੀ ਤਸ਼ੱਦਦ ਕਰਨ ਦੀ ਨਿੰਦਾ ਕੀਤੀ। ਜਿੱਥੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਸਨ, ਦੂਸਰੇ ਪਾਸੇ ਵਿੱਦਿਅਕ ਅਦਾਰੇ, ਮੈਡੀਕਲ ਸਟੋਰ ਖੁੱਲੇ ਰਹੇ ਤੇ ਆਵਾਜਾਈ ਆਮ ਵਾਂਗ ਚਲਦੀ ਰਹੀ। ਰੋਸ ਮਾਰਚ ਦੀ ਅਗਵਾਈ ਸਫ਼ਾਈ ਸੇਵਕ ਯੂਨੀਅਨ ਕਾਦੀਆਂ ਦੇ ਪ੍ਰਧਾਨ ਰਹਿਮਤ ਵਲੋਂ ਕੀਤੀ ਗਈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੇਜਰ ਸਿੰਘ ਕੋਟ ਟੋਡਰ ਮੱਲ, ਆਲ ਇੰਡੀਆ ਯੋਧਾ ਸੰਘਰਸ਼ ਦਲ ਪੰਜਾਬ ਦੇ ਪ੍ਰਧਾਨ ਸੁਖਵੰਤ ਸਿੰਘ ਭੋਮਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਕਾਦੀਆਂ ਤੇ ਸ਼੍ਰੀ ਹਰਗੋਬਿੰਦਪੁਰ ਦੇ ਸੂਬਾ ਪ੍ਰੈੱਸ ਸਕੱਤਰ ਡਾ. ਅਸ਼ੋਕ ਭਾਰਤੀ ਤੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੈਰੋਵਾਲ, ਮਾ. ਜਗੀਰ ਸਿੰਘ ਅੱਤੇਪੁਰ, ਕੁਲਵਿੰਦਰ ਸਿੰਘ ਬਸਰਾਵਾਂ, ਅਮਰਜੀਤ ਸਿੰਘ, ਗੁਰਦੀਪ ਸਿੰਘ, ਸਰਬਜੀਤ ਸਿੰਘ, ਸੁਰੇਸ਼ ਕੁਮਾਰ, ਮਹੇਸ਼, ਅਵਿਨਾਸ਼, ਮੋਹਨ ਲਾਲ, ਰਾਮ ਲਾਲ, ਅਜੀਤ ਲਾਲ, ਸੰਨੀ, ਕਾਸ਼ੀ, ਸੋਨੀਆ, ਸ਼ੀਲਾ ਰਾਣੀ, ਮਨਜੀਤ, ਅਨਿਲ, ਮਨਜੀਤ ਕੁਮਾਰ, ਅਨਿਲ ਕੁਮਾਰ, ਵਾਲਮੀਕ ਸਭਾ ਕਾਦੀਆਂ ਦੇ ਪ੍ਰਧਾਨ ਸੁਖਵਿੰਦਰ ਨਾਹਰ, ਸਰਬਜੀਤ, ਕਾਲੀ, ਗੋਲਡੀ, ਰਾਜੂ, ਨਰੇਸ਼, ਦੀਪਕ, ਰਮੇਸ਼, ਗੋਲਡੀ, ਮਹਾਂਵੀਰ, ਧਰਮਵੀਰ, ਰਾਮ ਲਾਲ, ਅਜੀਤ ਲਾਲ, ਸ਼ੀਲਾ ਰਾਣੀ ਨਿੰਮੋ, ਅਵਿਨਾਸ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਗਰੂਪ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ ਬਣਾਉਣਾ ਸ਼ਾਲਾਘਾਯੋਗ - ਰੰਧਾਵਾ ਅਗਲੀ ਖ਼ਬਰ ਫਤਹਿਗੜ੍ਹ ਚੂੜੀਆਂ ’ਚ ਸਫ਼ਾਈ ਸੇਵਕਾਂ ਵਲੋਂ ਦਿੱਤੇ ਬੰਦ ਦੇ ਸੱਦੇ ਨੂੰ ਮਿਲਿਆ ਪੂਰਨ ਸਮਰਥਨ
Ad Position 24
No active advertisement