02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸੜਕਾਂ ਕਿਨਾਰੇ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਹਾਈਕੋਰਟ ਵਣ ਵਿਭਾਗ ਨੂੰ ਦੇਵੇ ਇਜਾਜ਼ਤ

Ad Position 21
No active advertisement
ਅਜੀਤ ਡੈਸਕ 31-07-2026
ਗੁਰਦਾਸਪੁਰ, 30 ਜੁਲਾਈ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਮੁੱਖ ਸੜਕਾਂ ’ਤੇ ਪੁਰਾਣੇ ਸੁੱਕੇ ਰੁੱਖ ਕਾਫੀ ਗਿਣਤੀ ’ਚ ਹਨ ਅਤੇ ਜਦੋਂ ਹਨੇਰੀ ਆਉਂਦੀ ਹੈ ਤਾਂ ਰੁੱਖਾਂ ਦੇ ਡਿੱਗਣ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਤਰਸੇਮ ਸਿੰਘ ਚੰਦਰਭਾਨ, ਵਾਤਾਵਰਨ ਪ੍ਰੇਮੀ ਸੰਗੀਤਾ ਸ਼ਰਮਾ, ਸਾਬਕਾ ਸਰਪੰਜ ਰਾਮ ਲੁਭਾਇਆ, ਡਾ: ਬਲਕਾਰ ਸਿੰਘ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਮੁਕੇਰੀਆਂ ਸੜਕ, ਗੁਰਦਾਸਪੁਰ ਤੋਂ ਕਾਹਨੂੰਵਾਨ, ਪੁਰਾਣਾ ਸ਼ਾਲਾ ਤੋਂ ਚੱਕ ਸ਼ਰੀਫ ਅਤੇ ਗੁਰਦਾਸਪੁਰ ਤੋਂ ਪੰਡੋਰੀ ਰੋਡ ’ਤੇ ਸੈਂਕੜੇ ਰੁੱਖ ਸੁੱਕੇ ਹਨ। ਪਰ ਮਾਣਯੋਗ ਹਾਈਕੋਰਟ ਵਲੋਂ ਰੁੱਖਾਂ ਨੂੰ ਕੱਟਣ ’ਤੇ ਪਾਬੰਦੀ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਕਈ ਰੁੱਖ ਆਬਾਦੀ ਵਾਲੇ ਇਲਾਕੇ, ਦੁਕਾਨਾਂ ਤੇ ਲੋਕਾਂ ਦੇ ਘਰਾਂ ਅੱਗੇ ਹਨ ਤੇ ਜਦੋਂ ਹਨੇਰੀ ਆਉਂਦੀ ਹੈ ਤਾਂ ਇਨ੍ਹਾਂ ਦੇ ਡਿੱਗਣ ਦਾ ਖਤਰਾ ਬਣ ਜਾਂਦਾ ਹੈ। ਕਈ ਵਾਰ ਰੁੱਖਾਂ ਦੇ ਡਿੱਗਣ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਪੈਸੇ ਵੀ ਜਮਾਂ ਕਰਵਾਏ ਸਨ ਤੇ ਉਦੋਂ ਮਹਿਕਮਾ ਹਰਕਤ ਥੋੜਾ ਹਰਕਤ ਵਿਚ ਆਇਆ । ਪਰ ਬਾਅਦ ਵਿਚ ਫਿਰ ਰੁੱਖਾਂ ਨੂੰ ਕੱਟਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਕਟਵਾਉਣ ਲਈ ਹਾਈਕੋਰਟ ਇਜਾਜਤ ਦੇਵੇ। ਉਨ੍ਹਾਂ ਵਣ ਵਿਭਾਗ ਦੇ ਮੰਤਰੀ ਪਾਸੋਂ ਮੰਗ ਕੀਤੀ ਕਿ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਵਣ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਸਕੇ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਆਰੰਭ ਅਧਿਐਨ ਪ੍ਰੋਗਰਾਮ ਸਫ਼ਲਤਾ ਪੂਰਵਕ ਸਮਾਪਤ * ਅਧਿਆਪਕਾਂ ਨੂੰ ਖੋਜ ਵਿਧੀਆਂ ਬਾਰੇ ਦਿੱਤੀ ਵਿਸਥਾਰ ਪੂਰਵਕ ਸਿਖਲ... ਅਗਲੀ ਖ਼ਬਰ ਬਾਲ ਭਵਨ ਦਾ ਕੰਪਿਊਟਰ ਟ੍ਰੇਨਿੰਗ ਸੈਂਟਰ ਹੁਨਰ ਵਿਕਾਸ ਤੇ ਸਵੈ-ਰੁਜ਼ਗਾਰ ਰਾਹੀਂ ਨੌਜਵਾਨਾਂ ਨੂੰ ਬਣਾ ਰਿਹਾ ਹੈ ਆਤਮ ਨਿਰਭਰ
Ad Position 24
No active advertisement