02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮਿਸ਼ਨ ਆਰੰਭ ਅਧਿਐਨ ਪ੍ਰੋਗਰਾਮ ਸਫ਼ਲਤਾ ਪੂਰਵਕ ਸਮਾਪਤ * ਅਧਿਆਪਕਾਂ ਨੂੰ ਖੋਜ ਵਿਧੀਆਂ ਬਾਰੇ ਦਿੱਤੀ ਵਿਸਥਾਰ ਪੂਰਵਕ ਸਿਖਲਾਈ

Ad Position 21
No active advertisement
ਅਜੀਤ ਡੈਸਕ 31-07-2026
ਪਠਾਨਕੋਟ, 30 ਜੁਲਾਈ (ਵਿਨੋਦ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ), ਪਠਾਨਕੋਟ ਵਲੋਂ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੀ ਮਹੱਤਵਪੂਰਨ ਪਹਿਲ ਮਿਸ਼ਨ ਆਰੰਭ ਦੇ ਪ੍ਰਭਾਵ ਦਾ ਵਿਗਿਆਨਕ ਅਧਿਐਨ ਕਰਨ ਲਈ ਦਿਵਸੀ ਖੋਜ ਸਿਖਲਾਈ ਪ੍ਰੋਗਰਾਮ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ। ਡਾਇਟ ਪਠਾਨਕੋਟ ਵਿਖੇ ਸਵੇਰੇ 10 ਵਜੇ ਸ਼ੁਰੂ ਹੋਏ ਇਸ ਪ੍ਰੋਗਰਾਮ ’ਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਚੁਣੇ ਗਏ ਅਧਿਆਪਕਾਂ, ਖੋਜ ਕਾਰਜ ਨਾਲ ਜੁੜੇ ਭਾਗੀਦਾਰਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਮਿਸ਼ਨ ਆਰੰਭ ਨਾਲ ਸਬੰਧਿਤ ਅਧਿਐਨ ਨੂੰ ਵਿਗਿਆਨਕ, ਪਾਰਦਰਸ਼ੀ ਅਤੇ ਭਰੋਸੇਯੋਗ ਢੰਗ ਨਾਲ ਸੰਪੰਨ ਕਰਵਾਉਣ ਲਈ ਅਧਿਆਪਕਾਂ ਨੂੰ ਖੋਜ ਦੀਆਂ ਮੂਲ ਅਤੇ ਵਿਹਾਰਕ ਵਿਧੀਆਂ ਬਾਰੇ ਜਾਣੂ ਕਰਵਾਉਣਾ ਸੀ। ਸਿਖਲਾਈ ਸੈਸ਼ਨਾਂ ਦੌਰਾਨ ਮਾਹਿਰ ਸਰੋਤ ਵਿਅਕਤੀਆਂ ਨੇ ਭਾਗੀਦਾਰਾਂ ਨੂੰ ਖੋਜ ਕਾਰਜ ਦੇ ਹਰੇਕ ਮਹੱਤਵਪੂਰਨ ਪੱਖ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸੈਂਪਲਿੰਗ ਦੀ ਪ੍ਰਕਿਰਿਆ, ਰਿਸਰਚ ਐਥਿਕਸ, ਡਾਟਾ ਇਕੱਤਰ ਕਰਨ ਦੀ ਵਿਧੀ, ਪ੍ਰਸ਼ਨਾਵਲੀ ਦੀ ਪ੍ਰਭਾਵਸ਼ਾਲੀ ਵਰਤੋਂ, ਫੀਲਡ ਸਰਵੇ ਦੀ ਯੋਜਨਾ, ਸਹੀ ਰਿਕਾਰਡਿੰਗ ਅਤੇ ਡਾਟਾ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਅਪਣਾਏ ਜਾਣ ਵਾਲੇ ਮਾਪਦੰਡਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਅਧਿਐਨ ਦੌਰਾਨ ਇਕੱਠੀ ਕੀਤੀ ਜਾਣ ਵਾਲੀ ਜਾਣਕਾਰੀ ਵਿਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਾ ਹੋਵੇ ਤੇ ਹਰੇਕ ਪੜ੍ਹਾਅ ‘ਤੇ ਪਾਰਦਰਸ਼ਤਾ, ਨਿਰਪੱਖਤਾ ਅਤੇ ਗੁਣਵੱਤਾ ਨੂੰ ਪਹਿਲ ਦਿੱਤੀ ਜਾਵੇ। ਸਿਖਲਾਈ ਦੌਰਾਨ ਭਾਗੀਦਾਰਾਂ ਨਾਲ ਸੰਵਾਦਾਤਮਿਕ ਸੈਸ਼ਨ ਵੀ ਕਰਵਾਇਆ ਗਿਆ, ਜਿਸ ’ਚ ਅਧਿਆਪਕਾਂ ਨੇ ਖੋਜ ਨਾਲ ਸਬੰਧਿਤ ਵੱਖ-ਵੱਖ ਸਵਾਲ ਪੁੱਛੇ। ਮਾਹਿਰਾਂ ਨੇ ਉਨ੍ਹਾਂ ਦੇ ਹਰੇਕ ਸਵਾਲ ਦਾ ਵਿਸਥਾਰ ਨਾਲ ਜਵਾਬ ਦਿੰਦਿਆਂ ਫੀਲਡ ਸਰਵੇ, ਡਾਟਾ ਇਕੱਤਰ ਕਰਨ, ਪ੍ਰਸ਼ਨਾਵਲੀ ਭਰਨ, ਨਮੂਨਾ ਚੋਣ ਅਤੇ ਜਾਣਕਾਰੀ ਦੀ ਪ੍ਰਮਾਣਿਕਤਾ ਨਾਲ ਜੁੜੀਆਂ ਵਿਹਾਰਕ ਸਮੱਸਿਆਵਾਂ ਦਾ ਹੱਲ ਵੀ ਦੱਸਿਆ। ਅਧਿਆਪਕਾਂ ਨੇ ਕਿਹਾ ਕਿ ਇਹ ਸਿਖਲਾਈ ਉਨ੍ਹਾਂ ਲਈ ਬਹੁਤ ਲਾਭਦਾਇਕ ਸਾਬਤ ਹੋਈ ਹੈ, ਕਿਉਂਕਿ ਇਸ ਰਾਹੀਂ ਉਨ੍ਹਾਂ ਨੂੰ ਖੋਜ ਕਾਰਜ ਨੂੰ ਯੋਜਨਾਬੱਧ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਲੋੜੀਂਦੀ ਜਾਣਕਾਰੀ, ਸਮਝ ਅਤੇ ਵਿਸ਼ਵਾਸ ਪ੍ਰਾਪਤ ਹੋਇਆ ਹੈ। ਇਸ ਮੌਕੇ ਡਾਇਟ ਪਠਾਨਕੋਟ ਦੇ ਪ੍ਰਿੰਸੀਪਲ ਹਰਿੰਦਰ ਸੈਣੀ ਦੀ ਅਗਵਾਈ ਹੇਠ ਸਮੁੱਚੇ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਆਰੰਭ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਬੁਨਿਆਦੀ ਸਿੱਖਣ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਿੱਖਣ-ਸਿੱਖਾਉਣ ਦੀ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ। ਪ੍ਰੋਗਰਾਮ ਦੇ ਅੰਤ ਵਿਚ ਡਾਇਟ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਪ੍ਰਗਟਾਇਆ ਗਿਆ ਕਿ ਮਿਸ਼ਨ ਆਰੰਭ ਅਧਿਐਨ ਤੋਂ ਪ੍ਰਾਪਤ ਨਤੀਜੇ ਪੰਜਾਬ ਵਿਚ ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ, ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਵਿਚ ਸੁਧਾਰ ਲਿਆਉਣ ਅਤੇ ਭਵਿੱਖ ਦੀਆਂ ਸਿੱਖਿਆ ਨੀਤੀਆਂ ਨੂੰ ਹੋਰ ਨਤੀਜਾ-ਕੇਂਦਰਿਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਰਾਜੇਸ਼, ਵਿਸ਼ਾਲ ਵੰਦਨਾ, ਵਿਨੈ, ਵਿਕਰਮ, ਬਲਕਾਰ ਅੱਤਰੀ ਸਮੇਤ ਹੋਰ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ 2 ਅਗਸਤ ਤੱਕ ਬੰਦ ਰਹੇਗਾ ਢਾਕੀ ਰੇਲਵੇ ਫਾਟਕ, ਮੁਰੰਮਤ ਕਾਰਜ ਕਾਰਨ ਰੇਲਵੇ ਵਿਭਾਗ ਵਲੋਂ ਹੁਕਮ ਜਾਰੀ ਅਗਲੀ ਖ਼ਬਰ ਸੜਕਾਂ ਕਿਨਾਰੇ ਸੁੱਕੇ ਰੁੱਖਾਂ ਨੂੰ ਕਟਵਾਉਣ ਲਈ ਹਾਈਕੋਰਟ ਵਣ ਵਿਭਾਗ ਨੂੰ ਦੇਵੇ ਇਜਾਜ਼ਤ
Ad Position 24
No active advertisement