01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਬੀ.ਐਲ.ਓ ਨਾਲ ਬਦਸਲੂਕੀ ਦੇ ਰੋਸ ’ਚ ਸਮੁੱਚੀ ਬੀ.ਐਲ.ਓ ਯੂਨੀਅਨ ਵਲੋਂ ਐਸ.ਆਈ.ਆਰ ਦੇ ਬਾਈਕਾਟ ਦਾ ਐਲਾਨ

Ad Position 21
No active advertisement
ਅਜੀਤ ਡੈਸਕ 01-08-2026
ਗੁਰਦਾਸਪੁਰ, 31 ਜੁਲਾਈ (ਚੱਕਰਾਜਾ)-ਬਤੌਰ ਬੀ.ਐਲ.ਓ ਕੰਮ ਕਰ ਰਹੇ ਅਧਿਆਪਕ ਉਂਕਾਰ ਸਿੰਘ ਨੂੰ ਐਸ.ਡੀ.ਐਮ ਦਫਤਰ ਵਿਚ ਕੰਮ ਕਰਦੇ ਡਾਟਾ ਆਪਰੇਟਰ ਕਰਮਚਾਰੀ ਵਲੋਂ ਬੀਤੇ ਦਿਨ ਗਲਤ ਸ਼ਬਦਾਵਲੀ ਬੋਲੀ ਗਈ ਤੇ ਉਸ ਦੇ ਬੀ.ਐਲ.ਓ ਵਜੋਂ ਭਰੇ ਫਾਰਮ ਸੁੱਟ ਦਿੱਤੇ ਗਏ ,ਜਿਸ ਦਾ ਬੀ.ਐਲ.ਓ ਯੂਨੀਅਨ ਗੁਰਦਾਸਪੁਰ ਤੇ ਸਮੁੱਚੇ ਅਧਿਆਪਕ ਵਰਗ ਵਿਚ ਰੋਸ ਪਾਇਆ ਗਿਆ। ਜਿਸ ਦੇ ਚਲਦਿਆਂ ਅੱਜ ਐਸ.ਡੀ.ਐਮ ਦਫਤਰ ਵਿਖੇ 300 ਤੋਂ ਵੱਧ ਬੀ.ਐਲ.ਓ ਨੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਦੇ ਵੱਖ-ਵੱਖ ਬੁਲਾਰਿਆਂ ਜਿਨਾਂ ਵਿਚ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ (ਪੰਜਾਬ) ਉਂਕਾਰ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਪੁਰੇਵਾਲ, ਐਲੀਮੈਂਟਰੀ ਟੀਚਰ ਯੂਨੀਅਨ ਦੇ ਅਸ਼ਵਨੀ ਫੱਜੂਪੁਰ, ਬੀ.ਐਲ.ਓ ਯੂਨੀਅਨ ਦੇ ਸਰਬਜੀਤ ਸਿੰਘ ਸੈਣੀ, ਕਰਨੈਲ ਸਿੰਘ ਸਰਪਰਸਤ ਡੀ.ਟੀ.ਐਫ, ਅਨੁਭਵ ਗੁੱਪਤਾ ਸਿੱਖਿਆ ਪ੍ਰੋਵਾਇਡਰ ਯੂਨੀਅਨ ਅਤੇ ਸਮੂਹ ਬੀ.ਐਲ.ਓ ਦੀ ਰਹਿਨੁਮਾਈ ਹੇਠ ਅਧਿਆਪਕ ਜਥੇਬੰਦੀਆਂ ਨੇ ਐਸ.ਡੀ.ਐਮ ਦਫਤਰ ਵਿਖੇ ਜੋਰਦਾਰ ਨਾਅਰੇਬਾਜੀ ਕੀਤੀ ਤੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਕਰਮਚਾਰੀ ਦੀਪਕ ਕੁਮਾਰ ਜਿਸ ਦੀ ਸ਼ਬਦਾਵਲੀ ਬਹੁਤ ਘਟੀਆ ਹੈ ਤੇ ਇਸ ਨੇ ਬੀ.ਐਲ.ਓ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਹੈ, ਉਸ ਨੂੰ ਦਫਤਰ ਤੋਂ ਫਾਰਗ ਕੀਤਾ ਜਾਵੇ। ਐਸ.ਡੀ.ਐਮ ਦਫਤਰ ਵਲੋਂ ਬੀ.ਐਲ.ਓ ਯੂਨੀਅਨ ਦੀ ਇਹ ਮੰਗ ਨੂੰ ਨਾ ਮੰਨਣ ਤੋਂ ਬਾਅਦ ਸਮੁੱਚੀ ਯੂਨੀਅਨ ਨੇ ਫੈਸਲਾ ਕੀਤਾ ਕਿ ਜੇਕਰ ਦੀਪਕ ਕੁਮਾਰ ਨੂੰ ਸੋਮਵਾਰ ਤੱਕ ਦਫਤਰ ਵਿਚੋਂ ਫਾਰਗ ਨਾ ਕੀਤਾ ਗਿਆ ਤਾਂ ਸੋਮਵਾਰ 3 ਅਗਸਤ ਨੂੰ ਜਿਲੇ ਦੇ ਸਮੂਹ ਬੀ.ਐਲ.ਓ ਰੋਸ ਵਜੋਂ ਬੀ.ਐਲ.ਓ ਕਿੱਟਾਂ ਐਸ.ਡੀ.ਐਮ ਦਫਤਰ ਨੂੰ ਸੌਂਪਣਗੇ, ਉਦੋਂ ਤੱਕ ਸਮੁੱਚੇ ਐਸ.ਆਈ.ਆਰ ਦਾ ਕੰਮ ਦਾ ਬਾਈਕਾਟ ਕੀਤਾ ਜਾਵੇਗਾ।ਇਸ ਮੌਕੇ ਸਤਨਾਮ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਈ.ਟੀ.ਟੀ ਅਧਿਆਪਕ ਯੂਨੀਅਨ, ਮੱਖਣ ਸਿੰਘ ਜਿਲਾ ਪ੍ਰਧਾਨ ਈ.ਟੀ.ਟੀ ਅਧਿਆਪਕ ਯੂਨੀਅਨ ਪਠਾਨਕੋਟ, ਪਲਵਿੰਦਰ ਸਿੰਘ ਜਿਲਾ ਪ੍ਰਧਾਨ ਡੀ.ਟੀ.ਐੱਫ, ਰਾਜ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਬੱਲ ਜਨਰਲ ਸਕੱਤਰ ਈ.ਟੀ.ਟੀ ਅਧਿਆਪਕ ਯੂਨੀਅ, ਦਲਜੀਤ ਸਿੰਘ, ਕੰਵਲਜੀਤ ਸਿੰਘ, ਆਕਾਸ਼ਦੀਪ ਸਿੰਘ, ਅਮਨਪ੍ਰਿਤਪਾਲ ਸਿੰਘ, ਸ਼ਰਨਜੀਤ ਸਿੰਘ, ਮਨਦੀਪ ਸਿੰਘ, ਚੇਤਨ ਮਹਾਜਨ, ਸੀਮਾ ਸੋਬਤੀ, ਰਾਜਦੀਪ ਕੌਰ, ਜਯੋਤੀ ਸ਼ਰਮਾ, ਸੁਮਨ, ਜੋਗਿੰਦਰਪਾਲ, ਰਸ਼ਪਾਲ ਸਿੰਘ, ਸਰਵਣ ਸਿੰਘ, ਮਨਮੋਹਨ ਸਿੰਘ, ਮਨਜਿੰਦਰ ਸਿੰਘ, ਅਮਨ ਸ਼ਰਮਾ, ਰਜਨੀਸ਼ ਕੁਮਾਰ, ਨਵਨੀਤ ਕੁਮਾਰ, ਬਲਜੀਤ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਸੁਮਿਤ ਮਹਾਜਨ, ਲਲਿਤ ਕੁਮਾਰ, ਜੋਗਿੰਦਰ ਪਾਲ ਸਿੰਘ, ਰਾਕੇਸ਼ ਕੁਮਾਰ, ਕੁਲਵੰਤ ਸਿੰਘ, ਸੁਖਜਿੰਦਰ ਸਿੰਘ, ਪਵਨ ਕੁਮਾਰ, ਹਰਮਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਸੂਬਾ ਮੀਤ ਪ੍ਰਧਾਨ ਬਣਨ ’ਤੇ ਮਾਹਲ ਨੇ ਵਧਾਈ ਦਿੱਤੀ ਅਗਲੀ ਖ਼ਬਰ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਮਨਾਇਆ
Ad Position 24
No active advertisement