ਨੌਸ਼ਹਿਰਾ ਮੱਝਾ ਸਿੰਘ, 31 ਜੁਲਾਈ (ਰਵੀ ਭਗਤ)-ਰਾਸ਼ਟਰੀ ਰਾਜ ਮਾਰਗ ਦੇ ਪਿੰਡ ਕਲੇਰ ਖ਼ੁਰਦ ਮੌੜ ’ਤੇ ਇਕ ਕਾਰ ਤੇ ਬੁਲੇਟ ਮੋਟਰਸਾਈਕਲ ਦੀ ਟੱਕਰ ਦਰਮਿਆਨ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਇਸ ਸਬੰਧੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਏ.ਐਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮੁਖਤਾਰ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਡਡਵਾਂ ਧਾਰੀਵਾਲ ਆਪਣੀ ਪਤਨੀ ਦਲਜੀਤ ਕੌਰ ਨਾਲ ਬੁਲੇਟ ਮੋਟਰਸਾਈਕਲ ਨੰਬਰ ਪੀ.ਬੀ.06-ਏ.ਯੂ. 1074 ’ਤੇ ਬਟਾਲਾ ਵਲੋਂ ਧਾਰੀਵਾਲ ਜਾ ਰਹੇ ਸਨ, ਜਦ ਉਹ ਪਿੰਡ ਕਲੇਰ ਖ਼ੁਰਦ ਦੇ ਮੌੜ ’ਤੇ ਪੁੱਜੇ ਤਾਂ ਇਕ ਕਾਰ ਸੁਜ਼ੂਕੀ ਈਕੋ ਨੰਬਰ ਪੀ.ਬੀ.06-ਬੀ.ਡੀ.3582 ਦੇ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਐਸ.ਐਸ.ਐਫ਼. ਦੀ ਟੀਮ ਵਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲਿਸ ਵਲੋਂ ਦੋਨੋਂ ਵਾਹਨ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।