ਸੰਤਾਂ ਦੇ ਭਗਵੇਂ ਵਸਤਰਾਂ ’ਤੇ ਰਾਜਨੀਤੀ ਨਾ ਹੋਵੇ-ਆਚਾਰਿਆ ਡਾ. ਸੰਜੈ ਮੁਨੀ
ਪਠਾਨਕੋਟ, 1 ਅਗਸਤ (ਸੁਮਿਤ)-ਕ੍ਰਾਂਤੀਕਾਰੀ ਰਾਸ਼ਟਰ ਸੰਤ ਆਚਾਰਿਆ ਡਾ. ਸੰਜੈ ਮੁਨੀ ਨੇ ਸੰਸਦ ਤੇ ਉਸ ਤੋਂ ਬਾਹਰ ਵਾਪਰੀਆਂ ਘਟਨਾਵਾਂ ‘ਤੇ ਡੂੰਘਾ ਦੁੱਖ ਤੇ ਗੰਭੀਰ ਚਿੰਤਾ ਜਤਾਈ ਹੈ।
ਪਠਾਨਕੋਟ, 1 ਅਗਸਤ (ਸੁਮਿਤ)-ਕ੍ਰਾਂਤੀਕਾਰੀ ਰਾਸ਼ਟਰ ਸੰਤ ਆਚਾਰਿਆ ਡਾ. ਸੰਜੈ ਮੁਨੀ ਨੇ ਸੰਸਦ ਤੇ ਉਸ ਤੋਂ ਬਾਹਰ ਵਾਪਰੀਆਂ ਘਟਨਾਵਾਂ ‘ਤੇ ਡੂੰਘਾ ਦੁੱਖ ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਹਿੰਦੂ ਤੇ ਸਨਾਤਨ ਧਰਮ ‘ਤੇ ਜਿਸ ਤਰ੍ਹਾਂ ਸਿਆਸੀ ਲਾਭ ਲਈ ਪ੍ਰਹਾਰ ਕੀਤੇ ਜਾ ਰਹੇ ਹਨ, ਉਹ ਵੱਡਾ ਅਪਮਾਨ ਹੈ। ਆਚਾਰਿਆ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸੰਸਦ ਦੇ ਨੇੜੇ ਜੋ ਕੁਝ ਹੋਇਆ, ਉਹ ਸਨਾਤਨ ਧਰਮ ਦਾ ਵੱਡਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਧਰਮ ਨਾਲ ਵਾਪਰਦੀ ਤਾਂ ਪੂਰੇ ਵਿਸ਼ਵ ਵਿਚ ਵੱਡਾ ਵਿਵਾਦ ਖੜ੍ਹਾ ਹੋ ਜਾਂਦਾ। ਆਚਾਰਿਆ ਸੰਜੈ ਮੁਨੀ ਨੇ ਨੇਤਾਵਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸੰਸਦ ਰੂਪੀ ਮੰਦਰ ਧਰਮ ‘ਤੇ ਪ੍ਰਹਾਰ ਕਰਨ ਜਾਂ ਨਾਟਕ ਕਰਨ ਲਈ ਨਹੀਂ ਬਣਿਆ। ਇਹ ਸਦਨ ਵਿਚਾਰ-ਵਟਾਂਦਰੇ, ਚਰਚਾ, ਹੱਲ ਅਤੇ ਦੇਸ਼ ਨੂੰ ਸਹੀ ਦਿਸ਼ਾ ਦੇਣ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਨੂੰ ਹਲਕੇ ਵਿਚ ਨਾ ਲਿਆ ਜਾਵੇ, ਸਮਾਜ ਦੇ ਪ੍ਰਮੁੱਖ ਵਿਅਕਤੀਆਂ, ਹਿੰਦੂ ਧਰਮ ਦੇ ਆਗੂਆਂ ਤੇ ਦੇਸ਼ ਦੇ 10 ਤੋਂ 15 ਪ੍ਰਮੁੱਖ ਵਿਅਕਤੀਆਂ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ।