02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਕਸੀਅਨ ਬਣਨ ਉਪਰੰਤ ਇੰਜੀ. ਨਿਰਮਲ ਸਿੰਘ ਭੰਗੂ ਨੇ ਗੁਰੂ ਘਰ ਕੀਤਾ ਸ਼ੁਕਰਾਨਾ

ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਇੰਜੀ. ਨਿਰਮਲ ਸਿੰਘ ਭੰਗੂ, ਜਿਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਇਮਾਨਦਾਰੀ, ਮਿਹਨਤ ਤੇ ਸਮਰਪਣ ਨਾਲ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ, ਦੀ ਹਾਲ ਹੀ ਵਿਚ ਬਤੌਰ ਐਕਸੀਅਨ ਤਰੱਕੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 02-08-2026
ਬਟਾਲਾ, 1 ਅਗਸਤ (ਸਤਿੰਦਰ ਸਿੰਘ)-ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਇੰਜੀ. ਨਿਰਮਲ ਸਿੰਘ ਭੰਗੂ, ਜਿਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ ਇਮਾਨਦਾਰੀ, ਮਿਹਨਤ ਤੇ ਸਮਰਪਣ ਨਾਲ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ, ਦੀ ਹਾਲ ਹੀ ਵਿਚ ਬਤੌਰ ਐਕਸੀਅਨ ਤਰੱਕੀ ਹੋਈ ਹੈ। ਇੰਜੀ. ਨਿਰਮਲ ਸਿੰਘ ਭੰਗੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲੋਕ ਨਿਰਮਾਣ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਵਜੋਂ ਕੀਤੀ ਸੀ। ਆਪਣੀ ਯੋਗਤਾ ਅਤੇ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਉਹ ਐਸ. ਡੀ. ਓ. ਬਣੇ ਤੇ ਬਟਾਲਾ, ਗੁਰਦਾਸਪੁਰ ਤੇ ਫਾਜ਼ਿਲਕਾ ਸਮੇਤ ਵੱਖ-ਵੱਖ ਥਾਵਾਂ ’ਤੇ ਆਪਣੀਆਂ ਸੇਵਾਵਾਂ ਨਿਭਾਈਆਂ। ਵਰਤਮਾਨ ਵਿਚ ਉਹ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਐਕਸੀਅਨ ਵਜੋਂ ਅਤੇ ਵਾਧੂ ਚਾਰਜ ਬਟਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਐਕਸੀਅਨ ਬਣਨ ਉਪਰੰਤ ਇੰਜੀ. ਭੰਗੂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਬਾਬਾ ਸ੍ਰੀਚੰਦ ਜੀ ਗੁਰਦੁਆਰਾ ਸਾਹਿਬ ਗਾਹਲੜੀ ਤੇ ਸ੍ਰੀ ਬਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰਦੁਆਰਾ ਕਮੇਟੀ ਵਲੋਂ ਇੰਜੀ. ਭੰਗੂ ਨੂੰ ਸਿਰੋਪਾਉ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੈਣੀ ਸਭਾ ਦੇ ਅਹੁਦੇਦਾਰ ਬਲਜਿੰਦਰ ਸਿੰਘ ਸੈਣੀ ਅਤੇ ਰਘਵੀਰ ਸਿੰਘ ਬਡਵਾਲ ਨੇ ਵੀ ਗੁਰੂ ਘਰ ਹਾਜ਼ਰੀ ਭਰੀ ਅਤੇ ਇੰਜੀ. ਨਿਰਮਲ ਸਿੰਘ ਭੰਗੂ ਨੂੰ ਤਰੱਕੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੇ ਐਨ. ਸੀ. ਸੀ. ਕੈਡਿਟ ਸੈਮਸੂਨ ਮਸੀਹ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਲੈਕਚਰਾਰ ਜਸਵੰਤ ਕੌਰ ਦੀ ਕੈਂਸਰ ਨਾਲ ਮੌਤ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
Ad Position 24
No active advertisement