02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੈਕਚਰਾਰ ਜਸਵੰਤ ਕੌਰ ਦੀ ਕੈਂਸਰ ਨਾਲ ਮੌਤ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਦੇਵੀਵਾਲਾ ਰੋਡ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਲੰਡੇ (ਮੋਗਾ) ਦੀ ਲੈਕਚਰਾਰ ਜਸਵੰਤ ਕੌਰ ਉਮਰ 54 ਸਾਲ ਪਤਨੀ ਹਰਪ੍ਰੀਤ ਸਿੰਘ ਕੈਂਸਰ ਦੀ ਬਿਮਾਰੀ ਕਾਰਨ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਇਕ ਲੜਕਾ ਹਰਮਨਜੋਤ ਸਿੰਘ (ਕਰਨ) ਅਤੇ ਬੇਟੀ ਸੁਖਮਨ ਜੋਤ ਕੌਰ ਦੋਵੇਂ ਕੈਨੇਡਾ ਵਿਚ ਰਹਿੰਦੇ ਹਨ।

Ad Position 21
No active advertisement
ਲੈਕਚਰਾਰ ਜਸਵੰਤ ਕੌਰ ਦੀ ਫ਼ਾਈਲ ਫ਼ੋਟੋ 02-08-2026
ਕੋਟਕਪੂਰਾ, 1 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੇ ਦੇਵੀਵਾਲਾ ਰੋਡ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਲੰਡੇ (ਮੋਗਾ) ਦੀ ਲੈਕਚਰਾਰ ਜਸਵੰਤ ਕੌਰ ਉਮਰ 54 ਸਾਲ ਪਤਨੀ ਹਰਪ੍ਰੀਤ ਸਿੰਘ ਕੈਂਸਰ ਦੀ ਬਿਮਾਰੀ ਕਾਰਨ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਇਕ ਲੜਕਾ ਹਰਮਨਜੋਤ ਸਿੰਘ (ਕਰਨ) ਅਤੇ ਬੇਟੀ ਸੁਖਮਨ ਜੋਤ ਕੌਰ ਦੋਵੇਂ ਕੈਨੇਡਾ ਵਿਚ ਰਹਿੰਦੇ ਹਨ। ਉਨ੍ਹਾਂ ਦੇ ਆਉਣ ਉਪਰੰਤ ਹੀ ਸ਼ਾਂਤੀਵਨ ਕੋਟਕਪੂਰਾ ਵਿਖੇ ਬੇਹੱਦ ਸੋਗਮਈ ਮਾਹੌਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਮੌੜ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਮਾਸਟਰ ਖਰੈਤੀ ਲਾਲ ਸ਼ਰਮਾ, ਲੈਕਚਰਾਰ ਜਲੌਰ ਸਿੰਘ, ਸੁਖਦਰਸ਼ਨ ਸਿੰਘ, ਮਨੋਹਰ ਲਾਲ, ਅਧਿਆਪਕ ਆਗੂ ਪ੍ਰੇਮ ਚਾਵਲਾ, ਹਰਪਿੰਦਰ ਸਿੰਘ ਬਰਾੜ, ਅਵਤਾਰ ਸਿੰਘ ਸਹੋਤਾ, ਲੈਕਚਰਾਰ ਸ਼ਮਸ਼ੇਰ ਸਿੰਘ, ਰਾਜਪਾਲ ਸਿੰਘ ਚਾਨਾ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ ਡੋਡ, ਸੁਖਵਿੰਦਰ ਸਿੰਘ ਬੱਬੂ, ਲਖਵੀਰ ਸਿੰਘ ਸਿਰਸੜੀ, ਗੁਰਪ੍ਰੀਤ ਸਿੰਘ ਢਿੱਲੋ, ਪਰਮਿੰਦਰ ਸਿੰਘ ਤੱਗੜ, ਗੁਰਮੀਤ ਸਿੰਘ ਫੋਟੋਜੈਨਿਕ, ਲੈਕਚਰਾਰ ਮਨੋਹਰ ਲਾਲ, ਰਾਣਾ ਮੌੜ, ਸੁਖਦੇਵ ਸਿੰਘ ਪਟਵਾਰੀ, ਬਲਵਿੰਦਰ ਸਿੰਘ ਪਟਵਾਰੀ, ਗੁਰਦੀਪ ਸਿੰਘ ਖਾਰਾ, ਬਲਜਿੰਦਰ ਸਿੰਘ ਬਰਾੜ ਸਮੇਤ ਮੁਹੱਲਾ ਦੇਵੀਵਾਲਾ ਰੋਡ ਦੇ ਨਿਵਾਸੀ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਭਨਾਂ ਨੇ ਲੈਕਚਰਾਰ ਜਸਵੰਤ ਕੌਰ ਨੂੰ ਬਹੁਤ ਸੋਗਮਈ ਮਾਹੌਲ ’ਚ ਅੰਤਿਮ ਵਿਦਾਇਗੀ ਦਿੱਤੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸਣਯੋਗ ਹੈ ਕਿ ਲੈਕਚਰਾਰ ਜਸਵੰਤ ਕੌਰ ਕੋਟਕਪੂਰਾ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਮਾਸਟਰ ਕੇਡਰ ’ਚੋਂ ਪਦ ਉਨਤ ਹੋ ਕੇ ਕੁਝ ਸਮਾਂ ਪਹਿਲਾਂ ਹੀ ਲੈਕਚਰਾਰ ਬਣ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ (ਮੋਗਾ) ਵਿਖੇ ਆਪਣੀ ਡਿਊਟੀ ਕਰ ਰਹੇ ਸਨ। ਜਾਣਕਾਰੀ ਅਨੁਸਾਰ ਪਰਿਵਾਰ ਨੂੰ ਅਜੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਫ਼ੂਡ ਪਾਈਪ ਵਿਚ ਕੈਂਸਰ ਹੋਣ ਸੰਬੰਧੀ ਪਤਾ ਲੱਗਾ ਸੀ। ਪਰਿਵਾਰ ਨੇ ਉਨ੍ਹਾਂ ਦਾ ਫ਼ਰੀਦਕੋਟ, ਬਠਿੰਡਾ, ਲੁਧਿਆਣਾ ਅਤੇ ਹੋਰ ਨਾਮਵਰ ਹਸਪਤਾਲਾਂ ਤੋਂ ਇਲਾਜ ਕਰਵਾਇਆ ਸੀ, ਪਰ ਇਸਦੇ ਬਾਵਜੂਦ ਵੀ ਉਹ ਮੌਤ ਦੇ ਜਾਲਮ ਪੰਜਿਆਂ ਕੋਲੋਂ ਬਚ ਨਹੀਂ ਸਕੇ।
Ad Position 22
No active advertisement
ਪਿਛਲੀ ਖ਼ਬਰ ਐਕਸੀਅਨ ਬਣਨ ਉਪਰੰਤ ਇੰਜੀ. ਨਿਰਮਲ ਸਿੰਘ ਭੰਗੂ ਨੇ ਗੁਰੂ ਘਰ ਕੀਤਾ ਸ਼ੁਕਰਾਨਾ ਅਗਲੀ ਖ਼ਬਰ ਡੀ.ਏ.ਵੀ. ਕੋਟਕਪੂਰਾ ਵਿਖੇ ‘ਹੈਰੀਟੇਜ ਅਤੇ ਸਿਟੀਜ਼ਨਸ਼ਿਪ’ ਵਿਸ਼ੇ ’ਤੇ ਵਰਕਸ਼ਾਪ ਲੱਗੀ
Ad Position 24
No active advertisement