ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ
ਧਾਰੀਵਾਲ, 1 ਅਗਸਤ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਐਸ. ਐਚ.
ਧਾਰੀਵਾਲ, 1 ਅਗਸਤ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਐਸ.ਐਚ.ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਸੁਖਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਰਣੀਆਂ ਨੇੜੇ ਅੰਡਰਬਿ੍ਰਜ ਜੀ.ਟੀ. ਰੋਡ ਧਾਰੀਵਾਲ ਤੋਂ ਹਰਮਨ ਉਰਫ ਕਰਨ ਪੁੱਤਰ ਸੁਖਦੇਵ ਸਿੰਘ ਵਾਸੀ ਖੁੰਡਾ ਨੂੰ ਕਾਬੂ ਕਰ ਕੇ ਉਸ ਪਾਸੋਂ ਬਰਾਮਦ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ, ਜਿਸ ਵਿਚੋਂ 50 ਗ੍ਰਾਮ ਹੈਰੋਇਨ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।