05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਤੀਆਂ ਦਾ ਤਿਉਹਾਰ ਮਨਾਇਆ

ਬਟਾਲਾ, 3 ਅਗਸਤ (ਹਰਦੇਵ ਸਿੰਘ ਸੰਧੂ)-ਪਿੰਡ ਹਸਨਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੰਕੈਡਰੀ ਸਕੂਲ ਵਿਖੇ ਤੀਆ ਦੇ ਤਿਉਹਾਰ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਐਮ.

Ad Position 21
No active advertisement
ਸਕੂਲ ’ਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਹਾਜ਼ਰ ਵਿਦਿਆਰਥਣਾਂ ਸਟਾਫ ਤੇ ਪ੍ਰਬੰਧਕ। ਅਜੀਤ ਤਸਵੀਰ 04-08-2026
ਬਟਾਲਾ, 3 ਅਗਸਤ (ਹਰਦੇਵ ਸਿੰਘ ਸੰਧੂ)-ਪਿੰਡ ਹਸਨਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੰਕੈਡਰੀ ਸਕੂਲ ਵਿਖੇ ਤੀਆ ਦੇ ਤਿਉਹਾਰ ਮੌਕੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਐਮ.ਡੀ. ਜਗੀਰ ਸਿੰਘ ਕਾਹਲੋਂ ਨੇ ਦੱਸਿਆ ਕਿ ਤੀਆਂ ਦੇੇ ਤਿਉਹਾਰ ਨੂੰ ਸਮਰਪਿਤ ਸਕੂਲ ਅੰਦਰ ਸਮਾਗਮ ਹੋਇਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਲਵਪ੍ਰੀਤ ਸਿੰਘ ਕਾਹਲੋਂ ਤੇ ਡਾਲੀ ਕਾਹਲੋਂ ਨੇ ਸ਼ਾਮੂਲੀਅਤ ਕੀਤੀ। ਜਿਨ੍ਹਾਂ ਦਾ ਰੰਗ ਬਿਰੰਗੇ ਪਹਿਰਾਵੇ ਵਿਚ ਸੱਜੀਆਂ ਵਿਦਆਰਥਣਾਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਭਰਵਾਂ ਸਵਾਗਤ ਕੀਤਾ। ਸਕੂਲ ਦੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਗਿੱਧਾ, ਭੰਗੜਾ, ਕਿਕਲੀ ਤੇ ਪੀਘਾਂ ਝੂਟ ਕੇ ਆਨੰਦ ਮਾਣਿਆ ਤੇ ਪੰਜਾਬੀ ਲੋਕ ਗੀਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਲਵਪ੍ਰੀਤ ਸਿੰਘ ਕਾਹਲੋਂ, ਜਗੀਰ ਸਿੰਘ ਕਾਹਲੋਂ, ਡਾਲੀ ਕਾਹਲੋਂ, ਹਰਪ੍ਰੀਤ ਕੌਰ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਪਵਨ ਕੁਮਾਰ, ਪਲਵਿੰਦਰ ਸਿੰਘ, ਕੰਵਲਪ੍ਰੀਤ ਕੌਰ, ਸੀਮਾ ਬਾਲਾ, ਆਰਜੂ, ਸੋਨੀਆ, ਨਿਤਾਸ਼ਾ, ਗੁਰਪ੍ਰੀਤ ਕੌਰ, ਜੀਵਨ ਜੋਤੀ, ਰਾਜਿੰਦਰ ਕੌਰ, ਰੇਨੂੰ, ਮਨਮੀਤ ਕੌਰ, ਗੁਰਸ਼ਰਨ ਕੌਰ, ਹਰਗੁਣਦੀਪ ਕੌਰ, ਹਰਕੀਰਤ ਕੌਰ, ਅਨੰਦਿਆਂ, ਖੁਸ਼ੀ, ਸ਼ਗੁਨ, ਸਿਮਰਨ, ਨਵਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਬਲਵੰਡਾ ’ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡੇਅਰੀਵਾਲ ਤੇ ਮਾਨੇਪੁਰ ਦੇ ਕਿਸਾਨਾਂ ਦੀ ਨੁਕਸਾਨੀ ਫ਼ਸਲ ਦੀ 100 ਫ਼ੀਸਦੀ ਭਰਪਾਈ ਤੇ ਸੱਕੀ ਨਾਲੇ ਦੀ ਤੁਰੰਤ ਸਫ਼ਾਈ ਦੀ ਮੰਗ
Ad Position 24
No active advertisement