05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜ਼ਿਲ੍ਹਾ ਗੁਰਦਾਸਪੁਰ ’ਚ 98.85 ਫੀਸਦੀ ਐੱਸ.ਆਈ.ਆਰ. ਤਹਿਤ ਫਾਰਮ ਡਿਜੀਟਾਈਜ਼ ਦਾ ਕੰਮ ਮੁਕੰਮਲ

ਬਹਿਰਾਮਪੁਰ, 3 ਅਗਸਤ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਬਾਠਾਂਵਾਲਾ ਵਿਖੇ ਇਕ ਬਜੁਰਗ ਔਰਤ ਦੇ ਕੰਨਾਂ ਵਿਚ ਪਈ ਸੋਨੇ ਦੀ ਵਾਲੀ ਨੂੰ ਝਪਟ ਮਾਰ ਕੇ ਮੋਟਰਸਾਈਕਲ ਸਵਾਰ ਵਲੋਂ ਫਰਾਰ ਹੋਣ ਦੀ ਖਬਰ ਹੈ। ਜਿਸ ਨਾਲ ਬਜੁਰਜ ਔਰਤ ਜਖਮੀ ਹੋ ਗਈ।

Ad Position 21
No active advertisement
ਅਜੀਤ ਡੈਸਕ 04-08-2026
ਬਹਿਰਾਮਪੁਰ, 3 ਅਗਸਤ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਬਾਠਾਂਵਾਲਾ ਵਿਖੇ ਇਕ ਬਜੁਰਗ ਔਰਤ ਦੇ ਕੰਨਾਂ ਵਿਚ ਪਈ ਸੋਨੇ ਦੀ ਵਾਲੀ ਨੂੰ ਝਪਟ ਮਾਰ ਕੇ ਮੋਟਰਸਾਈਕਲ ਸਵਾਰ ਵਲੋਂ ਫਰਾਰ ਹੋਣ ਦੀ ਖਬਰ ਹੈ। ਜਿਸ ਨਾਲ ਬਜੁਰਜ ਔਰਤ ਜਖਮੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਔਰਤ ਕੁਸ਼ੱਲਿਆ ਦੇਵੀ ਪਤਨੀ ਗੁਰਦਾਸ ਮੱਲ ਵਾਸੀ ਬਾਠਾਂਵਾਲ ਨੇ ਦੱਸਿਆ ਕਿ ਲਾਗਲੇ ਪਿੰਡ ਤਾਰਵਾਲੀ ਤੋਂ ਉਹ ਆਪਣੇ ਪਿੰਡ ਬਾਠਾਂਵਾਲ ਵਾਪਸ ਆ ਰਹੀ ਸੀ ਕਿ ਜਦੋਂ ਉਪ ਪਿੰਡ ਦੇ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਨੇ ਉਸ ਦੇ ਕੰਨਾਂ ’ਚੋਂ ਵਾਲੀ ਖਿੱਚ ਲਈ। ਬਜੁਰਗ ਔਰਤ ਵਲੋਂ ਰੌਲਾ ਪਾਉਣ ਕਰਕੇ ਲੋਕ ਇਕੱਠੇ ਹੋ ਗਏ। ਪਰ ਲੁਟੇਰਾ ਵਾਲੀ ਖੋਹ ਕੇ ਪਿੰਡ ਮੱਲੀਆਂ ਵੱਲ ਨੂੰ ਫਰਾਰ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਬਹਿਰਾਮਪੁਰ ਪੁਲਿਸ ਨੂੰ ਦੇ ਦਿੱਤੀ ਹੈ। ਇਹ ਵਾਰਦਾਤ ਨਸ਼ਾ ਕਰਨ ਵਾਲੇ ਨੌਜਵਾਲ ਵਲੋਂ ਕੀਤੀ ਗਈ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲਣ ਦੇ ਬਾਵਜੂਦ ਵੀ ਨਸ਼ੇੜੀਆਂ ਵਲੋਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ਾ ਵੀ ਵਿੱਕ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ ਪ੍ਰਧਾਨ ਮੰਤਰੀ ਵਰਚੁਅਲ ਸੰਬੋਧਨ ’ਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਭਾਗ ਲ... ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਬਲਵੰਡਾ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24
No active advertisement