ਸ੍ਰੀ ਗੁਰੂ ਰਵਿਦਾਸ ਜੀ ਦੀ ਜੈਅੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)- ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਨੂੰ ਸਮਰਪਿਤ ਗੱਵਰਧਨਪੁਰ ਵਾਰਾਨਸੀ ਦੀ ਪਾਵਨ ਕਲਸ਼ ਵੰਦਨ ਯਾਤਰਾ ਦਾ ਪਿੰਡ ਮਿਰਜਾਜਾਨ ਵਿਖੇ ਭਾਜਪਾ ਐਸ. ਸੀ.
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)- ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਨੂੰ ਸਮਰਪਿਤ ਗੱਵਰਧਨਪੁਰ ਵਾਰਾਨਸੀ ਦੀ ਪਾਵਨ ਕਲਸ਼ ਵੰਦਨ ਯਾਤਰਾ ਦਾ ਪਿੰਡ ਮਿਰਜਾਜਾਨ ਵਿਖੇ ਭਾਜਪਾ ਐਸ.ਸੀ. ਵਿੰਗ ਦੇ ਸਰਕਲ ਪ੍ਰਧਾਨ ਬਚਿੱਤਰ ਸਿੰਘ ਦਾਲਮ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਰਕਲ ਪ੍ਰਧਾਨ ਬਚਿੱਤਰ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਆਪਣੇ ਵਿਚ ਅਪਣਾ ਕੇ ਚੰਗੇ ਕਰਮ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ, ਗੁਰੂ ਰਵਿਦਾਸ ਜੀ ਦੇ ਮੰਦਰ ਦੇ ਪੁਜਾਰੀ ਸੁਰਜੀਤ ਸਿੰਘ, ਪੰਡਿਤ ਸ਼ੁਸੀਲ ਕੁਮਾਰ ਬਾਵਾ, ਮਾਨਾ ਸਿੰਘ, ਬਲਵਿੰਦਰ ਸਿੰਘ, ਨੰਦ ਸਿੰਘ, ਪ੍ਰਧਾਨ ਸੋਨੀਆ, ਪੂਜਾ, ਮਨਪ੍ਰੀਤ, ਨਿਰਮਲ ਕਰ,ਬੇਵੀ, ਪੂਨਮ ਬਾਵਾ, ਸ਼ਰਨਜੀਤ ਆਦਿ ਵਲੋਂ ਪਿੰਡ ਦੀ ਪਰਿਕਰਮਾ ਕਰਦੇ ਹੋਏ ਯਾਤਰਾ ਕੱਢੀ। ਪਿੰਡ ਵਾਸੀਆਂ ਵਲੋਂ ਯਾਤਰਾ ਦਾ ਜਗ੍ਹਾ ਜਗ੍ਹਾ ’ਤੇ ਸਵਾਗਤ ਕੀਤਾ ਗਿਆ।