05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਚੰਡੀਗੜ੍ਹ ਧਰਨੇ ਨੂੰ ਸਫ਼ਲ ਬਣਾਉਣ ਵਾਲਿਆਂ ਦਾ ਸਨਮਾਨ

ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਸਕੱਤਰ ਸੁਖਦੇਵ ਸਿੰਘ (ਕਾਰ ਪਾਰਕਿੰਗ ਵਾਲੇ ਨੇੜੇ ਡਾਕਖਾਨਾ ਧਾਰੀਵਾਲ) ਪੁੱਤਰ ਦਲੀਪ ਸਿੰਘ ਦੇ ਗ੍ਰਹਿ ਵਿਖੇ ਯੂਥ ਵਿੰਗ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਵਲੋਂ ਚੰਡੀਗੜ੍ਹ ਵਿਚ ਸਫਲ ਹੋਏ ਵਿਸ਼ਾਲ ਮਾਰਚ ਦਾ ਧੰਨਵਾਦ ਦੌਰਾ ਕੀਤਾ, ਜਿਸ ਵਿਚ ਸੁਖਦੇਵ ਸਿੰਘ ਜ਼ਿਲ੍ਹਾ ਸਕੱਤਰ ਦਾ ਹੌਂਸਲਾ ਵਧਾਉਣ ਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ। ਇਸ ਮੌੇਕੇ ਉਕਤ ਆਗੂਆਂ ਨੇ ਕਿਹਾ ਕਿ ਐਮ.

Ad Position 21
No active advertisement
ਅਜੀਤ ਡੈਸਕ 05-08-2026
ਧਾਰੀਵਾਲ, 4 ਅਗਸਤ (ਸਵਰਨ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਸਕੱਤਰ ਸੁਖਦੇਵ ਸਿੰਘ (ਕਾਰ ਪਾਰਕਿੰਗ ਵਾਲੇ ਨੇੜੇ ਡਾਕਖਾਨਾ ਧਾਰੀਵਾਲ) ਪੁੱਤਰ ਦਲੀਪ ਸਿੰਘ ਦੇ ਗ੍ਰਹਿ ਵਿਖੇ ਯੂਥ ਵਿੰਗ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਵਲੋਂ ਚੰਡੀਗੜ੍ਹ ਵਿਚ ਸਫਲ ਹੋਏ ਵਿਸ਼ਾਲ ਮਾਰਚ ਦਾ ਧੰਨਵਾਦ ਦੌਰਾ ਕੀਤਾ, ਜਿਸ ਵਿਚ ਸੁਖਦੇਵ ਸਿੰਘ ਜ਼ਿਲ੍ਹਾ ਸਕੱਤਰ ਦਾ ਹੌਂਸਲਾ ਵਧਾਉਣ ਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ। ਇਸ ਮੌੇਕੇ ਉਕਤ ਆਗੂਆਂ ਨੇ ਕਿਹਾ ਕਿ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਰੋਕ ਕੇ ਅੰਮ੍ਰਿਤ ਛਕਾਉਂਦਾ ਸੀ, ਪਰ ਸਮੇਂ ਦੀਆਂ ਹਕੂਮਤਾਂ ਨੂੰ ਅਜਿਹੇ ਲੋਕ ਹਿੱਤਕਾਰੀ ਕੰਮ ਚੰਗੇ ਨਾ ਲੱਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੋਂ ਡਰਦੀ ਹੈ ਕਿ ਜੇਕਰ ਉਹ ਜੇਲ੍ਹ ਤੋਂ ਬਾਹਰ ਆ ਗਿਆ ਤਾਂ ਵਿਧਾਨ ਸਭਾ ਚੋਣਾਂ 2027 ਦੇ ਸਾਰੇ ਨਤੀਜੇ ਅਕਾਲੀ ਦਲ ਵਿਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਚਲੇ ਜਾਣਗੇ। ਇਸ ਮੌਕੇ ਮਾਤਾ ਗੁਰਮੀਤ ਕੌਰ, ਬਲਜਿੰਦਰ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਫੌਜੀ, ਜ਼ਿਲ੍ਹਾ ਯੂਥ ਪ੍ਰਧਾਨ ਪ੍ਰਭਜੋਤ ਸਿੰਘ, ਬਲਾਕ ਪ੍ਰਧਾਨ ਧਰਮਪ੍ਰੀਤ ਸਿੰਘ ਸੰਘਰ, ਗੁਰਪ੍ਰੀਤ ਸਿੰਘ, ਜਸਪਿੰਦਰ ਸਿੰਘ ਛੋਟੇਪੁਰ, ਸੁੱਖਬੀਰ ਸਿੰਘ ਠੱਕਰਸੰਧੂ, ਰਜਿੰਦਰ ਸਿੰਘ ਠੱਕਰ ਸੰਧੂ, ਜਗਬੀਰ ਸਿੰਘ ਭਿੰਡਰ ਸਠਿਆਲੀ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੀ ਜੈਅੰਤੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਅਕਾਲੀ ਆਗੂ। ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ’ਚ ਹਲਕੇ ਅੰਦਰ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ
Ad Position 24
No active advertisement