ਅਕਾਲੀ ਆਗੂ।
ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ’ਚ ਹਲਕੇ ਅੰਦਰ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ-ਅਕਾਲੀ ਆਗੂ
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਜਦ ਵੀ ਹੋਂਦ ਵਿਚ ਆਈ ਹੈ, ਇਸ ’ਚ ਅਨੇਕਾਂ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਨੂੰ ਖਤਮ ਕਰਨ ਲਈ ਹਰ ਵੇਲੇ ਬਾਹਰੀ ਤਾਕਤਾਂ ਦਾ ਜ਼ੋਰ ਲੱਗਿਆ ਰਹਿੰਦਾ ਹੈ।
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਪਾਰਟੀ ਜਦ ਵੀ ਹੋਂਦ ਵਿਚ ਆਈ ਹੈ, ਇਸ ’ਚ ਅਨੇਕਾਂ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਨੂੰ ਖਤਮ ਕਰਨ ਲਈ ਹਰ ਵੇਲੇ ਬਾਹਰੀ ਤਾਕਤਾਂ ਦਾ ਜ਼ੋਰ ਲੱਗਿਆ ਰਹਿੰਦਾ ਹੈ। ਇਸੇ ਲਈ ਅੱਜ ਕੱਲ੍ਹ ਅਨੇਕਾਂ ਅਖੌਤੀ ਜਥੇਬੰਦੀਆਂ ਆਪਣੇ ਆਪ ਨੂੰ ਸਿੱਖਾਂ ਦੀ ਅਗਵਾਈ ਕਰਨ ਵਾਲੀਆਂ ਪਾਰਟੀਆਂ ਦੱਸ ਰਹੀਆਂ ਹਨ ਪਰ ਇਨ੍ਹਾਂ ਨੂੰ ਲੋਕ ਮੂੰਹ ਨਹੀਂ ਲਗਾ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਪ੍ਰਧਾਨ ਕੁਲਦੀਪ ਸਿੰਘ ਕੋਟ ਮਜਲਸ, ਸ਼੍ਰੋਮਣੀ ਅਕਾਲੀ ਦਲ ਦੇ ਸਲਾਹਕਾਰ ਜਥੇਦਾਰ ਅਮਰੀਕ ਸਿੰਘ ਬਾਲੇਵਾਲ, ਸਤਬੀਰ ਸਿੰਘ, ਭੁਪਿੰਦਰ ਸਿੰਘ ਲਾਡੀ ਸਰਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਸਲ ਮੈਂਬਰ ਦਵਿੰਦਰਜੀਤ ਸਿੰਘ ਗੋਲਡੀ ਨੇ ਕੀਤਾ। ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ’ਚ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜਬੂਤ ਹੈ। ਇਸ ਲਈ 2027 ਦੀ ਵਿਧਾਨ ਸਭਾ ਚੋਣ ਇਸ ਹਲਕੇ ਵਿਚ ਭਾਰੀ ਬਹੁਮਤ ਨਾਲ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿਚ ਪਾਵਾਂਗੇ। ਇਨ੍ਹਾਂ ਅਕਾਲੀ ਆਗੂਆਂ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੋਰੀਆਂ ਬਿਸਤਰ ਗੋਲ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ। ਹਲਕੇ ਅੰਦਰ ਅਕਾਲੀ ਦਲ ਦੀਆਂ ਸਰਕਲ ਵਾਈਜ ਰੈਲੀਆਂ ਦਾ ਦੌਰ ਆਰੰਭ ਕੀਤਾ ਜਾਵੇਗਾ। ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਹੋਣਗੇ।