ਫ਼ਤਹਿਗੜ੍ਹ ਚੂੜੀਆਂ ਵਿਚ ਖੁੱਲ੍ਹਿਆ ‘ਲਿਟਲ ਮਿਲੇਨੀਅਮ ਸਕੂਲ’, ਬੱਚਿਆਂ ਨੂੰ ਮਿਲੇਗੀ ਮਿਆਰੀ ਸਿੱਖਿਆ
ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐੱਮ. ਐੱਸ.
ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐੱਮ.ਐੱਸ. ਫੁੱਲ)-ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਛੋਟੇ ਬੱਚਿਆਂ ਦੀ ਬਿਹਤਰ ਸਿੱਖਿਆ ਅਤੇ ਸਰਵਪੱਖੀ ਵਿਕਾਸ ਲਈ ਨਾਮਵਾਰ ‘ਲਿਟਲ ਮਿਲੇਨੀਅਮ ਸਕੂਲ’ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਨਵੇਂ ਸਕੂਲ ਦੇ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਵਿਚ ਭਾਰੀ ਖ਼ੁਸ਼ੀ ਦੀ ਲਹਿਰ ਹੈ ਤੇ ਇਸ ਨਾਲ ਖੇਤਰ ਵਿਚ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਣ ਦੀ ਉਮੀਦ ਹੈ। ਉਦਘਾਟਨੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਇਲਾਕੇ ਦੀਆਂ ਕਈ ਨਾਮਵਾਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ ਅਤੇ ਕੇ.ਬੀ. ਲੋਧੀਨੰਗਲ ਸਮੇਤ ਸਮੁੱਚੀ ਮਿਲੇਨੀਅਮ ਟੀਮ ਨੂੰ ਇਸ ਵਧੀਆ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਮੈਨੇਜਰ ਮੈਡਮ ਅੰਮ੍ਰਿਤਾ ਅਤੇ ਹੈਰੀ ਸਰਕਾਰੀਆ ਨੇ ਕਿਹਾ ਕਿ ਇਸ ਸਕੂਲ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਨੂੰ ਮੁੱਢਲੀ ਉਮਰ ਵਿਚ ਹੀ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਅਤੇ ਨਵੀਆਂ ਗਤੀਵਿਧੀਆਂ ਰਾਹੀਂ ਪੜ੍ਹਾਇਆ ਜਾਵੇਗਾ, ਤਾਂ ਜੋ ਉਨ੍ਹਾਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਵਧੀਆ ਢੰਗ ਨਾਲ ਹੋ ਸਕੇ। ਇਸ ਮੌਕੇ ਸੰਨੀ ਲੋਧੀਨੰਗਲ, ਨਗਰ ਕੌਂਸਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ, ਦਵਿੰਦਰ ਸਿੰਘ ਭੋਲੇਕੇ, ਨਰਿੰਦਰ ਸਿੰਘ ਮਿੰਟਾਂ ਰੰਧਾਵਾ, ਕੌਂਸਲਰ ਦਵਿੰਦਰਪਾਲ ਸਿੰਘ ਮੱਘਾ, ਕੌਂਸਲਰ ਰਣਯੋਦ ਸਿੰਘ ਦਿਓ, ਕਰਨ ਮੁਰੀਦਕੇ, ਹੈਰੀ ਸਰਕਾਰੀਆ, ਗੁਰੂਅੰਮ੍ਰਿਤਪਾਲ ਸਿੰਘ ਲਵਲੀ, ਸਾ. ਕੌਂਸਲਰ ਰਾਜ ਕੁਮਾਰ, ਮਲਕੀਤ ਸਿੰਘ ਰੰਧਾਵਾ, ਮਾ. ਸੁਖਬੀਰ ਸਿੰਘ ਰੰਧਾਵਾ, ਲੈਕਚਰਾਰ ਨਰੇਸ਼ ਸੋਡੀ, ਮਾ. ਵਾਸੂਦੇਵ, ਬਲਵਿੰਦਰ ਸਿੰਘ ਲਾਡੀ ਢਾਂਡੇ, ਮਿੰਕੂ ਭਾਟੀਆ, ਮਨਦੀਪ ਸਿੰਘ ਪੀ.ਏ. ਲੋਧੀਨੰਗਲ, ਰਾਜੇਸ਼ ਰਿੰਕੂ ਭਾਟੀਆ, ਰਾਜਕਰਨ ਸਿੰਘ ਸੋਹਲ, ਗੁਰਜੰਟ ਸਿੰਘ ਰੰਧਾਵਾ, ਸਰਬਜੀਤ ਸਿੰਘ ਪੰਨੂੰ, ਮਾਧਵ ਬੇਦੀ, ਯੂਥ ਅਕਾਲੀ ਆਗੂ ਜੋਬਨ ਰੰਧਾਵਾ ਅਤੇ ਅਮਨ ਚੇਅਰਮੈਨ ਆਦਿ ਹਾਜ਼ਰ ਸਨ।