ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਪੰਜਾਬ ਵਲੋਂ ਸਿਵਲ ਸਰਜਨ ਨੂੰ ਮੰਗ ਪੱਤਰ ਭੇਜਿਆ
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਪੰਜਾਬ ਵਲੋਂ ਸਿਵਲ ਸਰਜਨ ਨੂੰ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ ਗਿਆ, ਜੋ ਮੈਡੀਕਲ ਅਫ਼ਸਰ ਬਟਾਲਾ ਪੁਨੀਤ ਕਸ਼ਅਪ ਨੂੰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਕੋਈ ਨਵੀਆਂ ਨਹੀਂ ਹਨ।
ਬਟਾਲਾ, 4 ਅਗਸਤ (ਸਤਿੰਦਰ ਸਿੰਘ)-ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਪੰਜਾਬ ਵਲੋਂ ਸਿਵਲ ਸਰਜਨ ਨੂੰ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ ਗਿਆ, ਜੋ ਮੈਡੀਕਲ ਅਫ਼ਸਰ ਬਟਾਲਾ ਪੁਨੀਤ ਕਸ਼ਅਪ ਨੂੰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਕੋਈ ਨਵੀਆਂ ਨਹੀਂ ਹਨ। ਸਾਲਾਂ ਤੋਂ ਭੱਤੇ, ਸਹੂਲਤਾਂ ਤੇ ਹੋਰ ਜਾਇਜ਼ ਹੱਕ ਲੰਬਿਤ ਹਨ, ਜਦਕਿ ਸਾਡੇ ’ਤੇ ਲਗਾਤਾਰ ਵਾਧੂ ਤੇ ਗੈਰ-ਨਿਰਧਾਰਤ ਕੰਮਾਂ ਦਾ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਜਦੋਂ ਕੋਈ ਠੋਸ ਹੱਲ ਨਹੀਂ ਨਿਕਲਿਆ ਤਾਂ ਜਥੇਬੰਦੀ ਨੇ ਲੋਕਤੰਤਰਿਕ ਢੰਗ ਨਾਲ ਆਨਲਾਈਨ ਕੰਮਾਂ ਤੇ ਵਾਧੂ ਸਬ-ਸੈਂਟਰਾਂ ਦੀਆਂ ਡਿਊਟੀਆਂ ਦੇ ਬਾਈਕਾਟ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਸੰਘਰਸ਼ ਕਿਸੇ ਵਿਅਕਤੀ ਜਾਂ ਜਨਤਾ ਦੇ ਵਿਰੁੱਧ ਨਹੀਂ, ਸਗੋਂ ਆਪਣੇ ਜਾਇਜ਼ ਹੱਕਾਂ ਤੇ ਬਿਹਤਰ ਸਿਹਤ ਪ੍ਰਣਾਲੀ ਲਈ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੇ ਵਿਭਾਗ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਗੱਲਬਾਤ ਕਰ ਕੇ ਸਾਡੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।